ਵਿਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ‘ਚ ਸ਼ਾਹਿਦ ਕਪੂਰ ਪਤਨੀ ਮੀਰਾ ਤੇ ਬੱਚਿਆਂ ਨਾਲ ਮਨਾ ਰਹੇ ਹਨ ਛੁੱਟੀਆਂ, ਦੇਖੋ ਤਸਵੀਰਾਂ
ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਤੇ ਪ੍ਰਸ਼ੰਸਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੀ ਇੱਕ ਤਸਵੀਰ 'ਚ ਸ਼ਾਹਿਦ ਆਪਣੇ ਦੋ ਬੱਚਿਆਂ ਅਤੇ ਪਤਨੀ ਮੀਰਾ ਰਾਜਪੂਤ ਨਾਲ ਨਜ਼ਰ ਆ ਰਹੇ ਨੇ।
ਦੱਸ ਦਈਏ ਮੀਰਾ ਅਤੇ ਸ਼ਾਹਿਦ ਆਪਣੇ ਬੱਚਿਆਂ ਦੇ ਨਾਲ ਇਨ੍ਹੀਂ ਦਿਨੀਂ ਯੂਰਪ ‘ਚ ਛੁੱਟੀਆਂ ਬਿਤਾ ਰਹੇ ਹਨ। ਕੁਝ ਦਿਨ ਪਹਿਲਾਂ ਮੀਰਾ ਨੇ ਆਪਣੀ ਸਵਿਟਜ਼ਰਲੈਂਡ ਯਾਤਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਸ਼ਾਹਿਦ ਕਪੂਰ ਨੇ ਯੂਰਪ ਦੇ ਕਿਸੇ ਹਿੱਲ ਸਟੇਸ਼ਨ ਤੋਂ ਇਹ ਤਸਵੀਰ ਸਾਂਝੀ ਕੀਤੀ ਹੈ। ਫੋਟੋ 'ਚ ਮੀਰਾ ਹੱਥ ਦੇ ਇਸ਼ਾਰਾ ਨਾਲ ਆਪਣੇ ਬੱਚਿਆਂ ਨੂੰ ਕੁਝ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ, ਜਦਕਿ ਸ਼ਾਹਿਦ ਇੱਕ ਪਾਸੇ ਖੜ੍ਹੇ ਹੋ ਕੇ ਆਪਣੇ ਪਰਿਵਾਰ ਨੂੰ ਦੇਖ ਰਹੇ ਹਨ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਿਦ ਨੇ ਲਿਖਿਆ, "ਦਿਲ ਹਮੇਸ਼ਾ ਖੁਸ਼ ਹੁੰਦਾ ਹੈ ਜਦੋਂ ਤੁਸੀਂ ਉਨ੍ਹਾਂ ਦੇ ਨਾਲ ਹੁੰਦੇ ਹੋ ਜੋ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਣ ਹੁੰਦੇ ਹਨ...ਬਿਨਾਂ ਸ਼ਰਤ, ਸ਼ੁੱਧ ਅਤੇ ਬੁਨਿਆਦੀ...ਉਨ੍ਹਾਂ ਦੇ ਨਾਲ ਰਹੋ ਜੋ ਤੁਹਾਡੇ ਦਿਲ ਨੂੰ ਖੁਸ਼ ਕਰਦੇ ਹਨ...Be with those who make your heart full... Always got your back my"।
ਸ਼ਾਹਿਦ ਕਪੂਰ ਦੀ ਇਸ ਪੋਸਟ 'ਤੇ ਨੋਰਾ ਫਤੇਹੀ ਅਤੇ ਰਾਸ਼ੀ ਖੰਨਾ ਵਰਗੇ ਸਿਤਾਰਿਆਂ ਨੇ ਕਮੈਂਟ ਕਰਕੇ ਤਾਰੀਫ ਕੀਤੀ ਹੈ। ਇਸ ਪੋਸਟ ਨੂੰ 4.5 ਲੱਖ ਤੋਂ ਵੱਧ ਲੋਕਾਂ ਨੇ ਲਾਈਕਸ ਕੀਤਾ ਹੈ। ਸ਼ਾਹਿਦ ਦੀ ਪੋਸਟ 'ਤੇ ਪ੍ਰਸ਼ੰਸਕਾਂ ਦੇ ਕਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ। ਪੋਸਟ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਪਰਫੈਕਟ ਫੈਮਿਲੀ। ਬਸ ਖੁਸ਼ ਰਹੋ''।
ਇਸ ਤੋਂ ਇਲਾਵਾ ਸ਼ਾਹਿਦ ਨੇ ਆਪਣੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਕਿਰਦਾਰ ਕਬੀਰ ਸਿੰਘ ਵਾਲੇ ਅੰਦਾਜ਼ ਦੇ ਨਾਲ ਵੀਡੀਓ ਦਾ ਅੰਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਜੇ ਗੱਲ ਕਰੀਏ ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਫਿਲਮ 'ਜਰਸੀ' 'ਚ ਨਜ਼ਰ ਆਏ ਸਨ, ਜੋ ਬਾਕਸ ਆਫਿਸ 'ਤੇ ਜ਼ਿਆਦਾ ਵਧੀਆ ਕਮਾਲ ਨਹੀਂ ਦਿਖਾ ਪਾਈ।
View this post on Instagram
View this post on Instagram