ਸ਼ਾਹਿਦ ਕਪੂਰ-ਮੀਰਾ ਦੇ ਬੇਟੇ ਜੈਨ ਦੀਆਂ ਤਸਵੀਰਾਂ ਵਾਇਰਲ , ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  October 31st 2018 09:27 AM |  Updated: October 31st 2018 09:27 AM

ਸ਼ਾਹਿਦ ਕਪੂਰ-ਮੀਰਾ ਦੇ ਬੇਟੇ ਜੈਨ ਦੀਆਂ ਤਸਵੀਰਾਂ ਵਾਇਰਲ , ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੇ ਬੇਟੇ ਜੈਨ ਕਪੂਰ ਨੂੰ ਪੈਦਾ ਹੋਏ ਇੱਕ ਮਹੀਨਾ ਹੋ ਗਿਆ ਹੈ । ਜੈਨ ਦੇ ਸ਼ਾਹਿਦ ਦੇ ਪਰਿਵਾਰ ਵਿੱਚ ਆਉਣ ਨਾਲ ਸਭ ਤੋਂ ਵੱਧ ਜੇ ਖੁਸ਼ੀ ਹੋਈ ਹੈ ਤਾਂ ਉਹ ਹੈ ਮੀਸ਼ਾ । ਸ਼ਾਹਿਦ ਦੀ ਬੇਟੀ ਮੀਸ਼ਾ ਨੂੰ ਉਸ ਦਾ ਭਰਾ ਮਿਲ ਗਿਆ ਹੈ ।ਹਾਲ ਹੀ ਵਿੱਚ ਇੱਕ ਤਸਵੀਰ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਤਸਵੀਰ ਵਿੱਚ ਮੀਸ਼ਾ ਆਪਣੇ ਭਰਾ ਕੋਲ ਖੜੀ ਨਜ਼ਰ ਆ ਰਹੀ ਹੈ ।ਇਸ ਤਸਵੀਰ ਵਿੱਚ ਜੈਨ ਝੂਲੇ ਵਿੱਚ ਲੇਟੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਯਾਦਾਂ ਦੇ ਝਰੋਖੇ ‘ਚੋਂ “ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ”

Zain ,  Misha. Zain , Misha.

ਹਾਲਾਂਕਿ ਇਸ ਤਸਵੀਰ ਵਿੱਚ ਜੈਨ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ । ਜੈਨ ਦੇ ਐਨ ਪਿੱਛੇ ਉਸ ਦੀ ਵੱਡੀ ਭੈਣ ਮੀਸ਼ਾ ਹੈ, ਜਿਹੜੀ ਕਿ ਆਪਣੇ ਹੀ ਅੰਦਾਜ਼ ਵਿੱਚ ਮੁਸਕਰਾ ਰਹੀ ਹੈ। ਮੀਰਾ ਨੇ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਜੈਨ ਆਪਣੀ ਭੈਣ ਦੇ ਝੂਲੇ ਵਿੱਚ ਸੁੱਤਾ ਹੋਇਆ ਹੈ ।  ਇਸ ਤਸਵੀਰ ਨੂੰ ਮੀਰਾ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ । ਕੁਝ ਸਮਾਂ ਪਹਿਲਾਂ ਮੀਰਾ ਅਤੇ ਉਸ ਦੇ ਦੋਵੇਂ ਬੱਚਿਆਂ ਦੀ ਏਅਰਪੋਰਟ ਤੋਂ ਆਉਂਦੀ ਹੋਈ ਦੀ ਤਸਵੀਰ ਸਾਹਮਣੇ ਆਈ ਸੀ । ਇਸ ਦੌਰਾਨ ਵੀ ਮੀਰਾ ਨੇ ਜੈਨ ਦਾ ਚਿਹਰਾ ਛਿਪਾ ਕੇ ਰੱਖਿਆ ਸੀ ।

ਹੋਰ ਵੇਖੋ :ਅਭਿਸ਼ੇਕ ਬੱਚਨ ਦਾ ਚੱਲਿਆ ਸਿੱਕਾ, ਹੋਈ ਜ਼ਬਰਦਸਤ ਵਾਪਸੀ

Shahid Kapoor and Mira Rajput with son Zain and daughter Misha. Shahid Kapoor and Mira Rajput with son Zain and daughter Misha.

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਿਦ ਨੇ ਦਿੱਲੀ ਦੀ ਰਹਿਣ ਵਾਲੀ ਮੀਰਾ ਰਾਜਪੂਤ ਨਾਲ ਜੁਲਾਈ 2016 ਵਿੱਚ ਵਿਆਹ ਕਰਵਾਇਆ ਸੀ । 2017 ਵਿੱਚ ਬਾਲੀਵੁੱਡ ਦੀ ਇਸ ਜੋੜੀ ਦੇ ਘਰ ਵਿੱਚ ਮੀਸ਼ਾ ਨੇ ਜਨਮ ਲਿਆ ਸੀ । ਇਸ ਸਾਲ ਸਤੰਬਰ ਵਿੱਚ ਸ਼ਾਹਿਦ ਤੇ ਮੀਰਾ ਦੇ ਘਰ ਦੂਸਰੇ ਬੱਚੇ ਜੈਨ ਦਾ ਜਨਮ ਹੋਇਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network