Watch Video: ਸ਼ਾਹਿਦ ਕਪੂਰ ਨੇ ਪਤਨੀ ਮੀਰਾ ਕਪੂਰ ਨਾਲ ਸ਼ੇਅਰ ਕੀਤਾ ਖੂਬਸੂਰਤ ਵੀਡੀਓ, ਪਤਨੀ ਦੇ ਨਖ਼ਰੇ ਚੁੱਕਦੇ ਆਏ ਨਜ਼ਰ
Shahid Kapoor and Mira Kapoor video: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਵਿੱਚੋਂ ਇੱਕ ਹੈ। ਇਸ ਜੋੜੇ ਦੀ ਕੈਮਿਸਟਰੀ ਬੇਹੱਦ ਸ਼ਾਨਦਾਰ ਹੈ ਅਤੇ ਦੋਹਾਂ ਨੂੰ ਫੈਨਜ਼ ਦਾ ਭਰਪੂਰ ਪਿਆਰ ਮਿਲਦਾ ਹੈ। ਹਾਲ ਹੀ ਵਿੱਚ ਸ਼ਾਹਿਦ ਕਪੂਰ ਨੇ ਆਪਣੀ ਪਤਨੀ ਮੀਰਾ ਕਪੂਰ ਨਾਲ ਇੱਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ, ਜੋ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ।
Image Source: Instagram
ਦੱਸ ਦਈਏ ਕਿ ਸ਼ਾਹਿਦ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਬੱਚਿਆਂ ਤੇ ਪਤਨੀ ਨਾਲ ਕੁਆਲਟੀ ਟਾਈਮ ਬਤੀਤ ਕਰਦੇ ਹਨ। ਇਸ ਦੌਰਾਨ ਸ਼ਾਹਿਦ ਆਪਣੇ ਇਸ ਪਿਆਰ ਭਰੇ ਸਮੇਂ ਨੂੰ ਕੈਮਰੇ ਵਿੱਚ ਕੈਦ ਕਰਨਾ ਨਹੀਂ ਭੁੱਲਦੇ।
ਹਾਲ ਹੀ ਵਿੱਚ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਫਨੀ ਤੇ ਬੇਹੱਦ ਖੂਬਸੂਰਤ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਉਨ੍ਹਾਂ ਨਾਲ ਪਤਨੀ ਮੀਰਾ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਾਹਿਦ ਨੇ ਕੈਪਸ਼ਨ ਵਿੱਚ ਲਿਖਿਆ, " Partners-in-crime!"
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੀਰਾ ਘਰ ਦੇ ਵਿੱਚ ਆਪਣੇ ਯੂਟਿਊਬ ਚੈਨਲ ਲਈ ਕੋਈ ਸ਼ੂਟ ਕਰਦੀ ਨਜ਼ਰ ਆ ਰਹੀ ਹੈ। ਮੀਰਾ ਕ੍ਰੀਮ ਰੰਗ ਦੀ ਖੂਬਸੂਰਤ ਡਰੈਸ ਵਿੱਚ ਤਿਆਰ ਹੋ ਕੇ ਬੈਠੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਸ਼ਾਹਿਦ ਮੀਰਾ ਦੇ ਅੱਗੇ ਪੱਖਾ ਲੈ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ।
Image Source: Instagram
ਵੀਡੀਓ ਦੇ ਵਿੱਚ ਸ਼ਾਹਿਦ ਪਤਨੀ ਮੀਰਾ ਦੇ ਨੱਖਰੇ ਚੁੱਕਦੇ ਹੋਏ ਫਨੀ ਡਾਇਲਾਗ ਬੋਲਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਾਹਿਦ ਕਹਿੰਦੇ ਹਨ, "ਮੈਡਮ ਕਾ ਫੈਨ! ਮੈਡਮ ਕੋ ਸਵੈਟਿੰਗ ਨਹੀਂ ਹੋਤਾ ਫਿਰ ਵੀ ਲੇਕਿਨ ਫਿਰ ਭੀ ਮੈਡਮ ਕੋ ਕੂਲਿੰਗ ਚਾਹੀਏ। ਅਰੇ ਬਾਬਾ ਮੈਡਮ ਕਾ ਬਾਲ ਉੱਡ ਗਿਆ ਅਭੀ ਮੈਡਮ ਮੇਰਾ ਪੈਸਾ ਕੱਟ ਕਰ ਦੇਗੀ। " ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਫੈਨਜ਼ ਸ਼ਾਹਿਦ ਵੱਲੋਂ ਸ਼ੇਅਰ ਕੀਤੀ ਗਈ ਇਸ ਫਨੀ ਤੇ ਮਸਤੀ ਭਰੀ ਵੀਡੀਓ ਦਾ ਆਨੰਦ ਮਾਣ ਰਹੇ ਹਨ। ਕਈ ਫੈਨਜ਼ ਨੇ ਪੋਸਟ ਉੱਤੇ ਕਮੈਂਟ ਕਰਕੇ ਦੋਹਾਂ ਨੂੰ ਇੱਕ ਬਹੁਤ ਹੀ ਪਿਆਰੀ ਜੋੜੀ ਦੱਸਿਆ ਹੈ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਸ਼ਾਹਿਦ ਦੀ ਇਸ ਵੀਡੀਓ ਨੂੰ ਪਸੰਦ ਕੀਤਾ ਹੈ ਤੇ ਕਮੈਂਟ ਕੀਤਾ ਹੈ। ਇਸ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਮੀਰਾ ਰਾਜਪੂਤ ਨੇ ਖ਼ੁਦ ਆਪਣੇ ਪਤੀ ਸ਼ਾਹਿਦ ਲਈ ਪਿਆਰਾ ਜਿਹਾ ਕਮੈਂਟ ਲਿਖਿਆ ਹੈ ਤੇ ਕਿਹਾ, 'You’re my fan??❤️'
Image Source: Instagram
ਹੋਰ ਪੜ੍ਹੋ: ਬਿੱਗ ਬੌਸ ਫੇਮ ਆਰਤੀ ਸਿੰਘ ਦਾ ਟਰਾਂਸਫਾਰਮੇਸ਼ਨ ਵੇਖ ਹੈਰਾਨ ਹੋਏ ਫੈਨਜ਼, ਵੇਖੋ ਵੀਡੀਓ
ਦੱਸ ਦਈਏ ਕਿ ਮੀਰਾ ਰਾਜਪੂਤ ਫ਼ਿਲਮੀ ਅਦਾਕਾਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਅਕਸਰ ਆਪਣੇ ਫੈਸ਼ਨ ਸੈਂਸ ਤੇ ਡਰੈਸਅੱਪ ਤੇ ਲੁੱਕਸ ਨੂੰ ਲੈ ਲਾਈਮਲਾਈਟ 'ਚ ਰਹਿੰਦੀ ਹੈ ਅਤੇ ਉਹ ਸ਼ਾਹਿਦ ਦੀ ਫੇਵਰਟ ਸਟਾਰ ਹੈ। ਮੀਰਾ ਰਾਜਪੂਤ ਮੌਜੂਦਾ ਸਮੇਂ ਵਿੱਚ ਇੱਕ ਫੈਸ਼ਨ ਆਈਕਾਨ ਤੇ ਸੋਸ਼ਲ ਮੀਡੀਆ ਇਨਫਿਊਲੈਂਸਰ ਵਜੋਂ ਕੰਮ ਕਰ ਰਹੀ ਹੈ।
View this post on Instagram