ਸ਼ਾਹਿਦ ਕਪੂਰ ਨੇ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਮਿਲ ਕੇ ਰਿਕ੍ਰੀਏਟ ਕੀਤਾ ਫਿਲਮ DDLJ ਦਾ ਸੀਨ, ਵੇਖੋ ਤਸਵੀਰਾਂ
Shahid Kapoor and Mira Rajput recreated DDLJ scene: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਮੌਜੂਦਾ ਸਮੇਂ ਵਿੱਚ ਆਪਣੀ ਪਤਨੀ ਮੀਰਾ ਰਾਜਪੂਤ ਤੇ ਬੱਚਿਆਂ ਨਾਲ ਯੂਰਪ ਵਿਖੇ ਛੂੱਟੀਆਂ ਮਨਾਉਣ ਗਏ ਹਨ। ਹੁਣ ਮੀਰਾ ਰਾਜਪੂਤ ਨੇ ਪਤੀ ਸ਼ਾਹਿਦ ਨਾਲ ਆਪਣੀ ਵਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਫਿਲਮ DDLJ ਦਾ ਇੱਕ ਸੀਨ ਰਿਕ੍ਰੀਏਟ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source: Instagram
ਅਦਾਕਾਰ ਸ਼ਾਹਿਦ ਕਪੂਰ, ਪਤਨੀ ਮੀਰਾ ਰਾਜਪੂਤ ਤੇ ਬੱਚਿਆਂ ਦੇ ਨਾਲ ਯੂਰਪ ਵਕੇਸ਼ਨਸ ਦਾ ਆਨੰਦ ਮਾਣ ਰਹੇ ਹਨ। ਸ਼ਾਹਿਦ ਦੀ ਪਤਨੀ ਮੀਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ, ਉਹ ਅਕਸਰ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਹੈ।
ਹੁਣ ਹਾਲ ਹੀ ਵਿੱਚ ਮੀਰਾ ਨੇ ਆਪਣੇ ਯੂਰਪ ਟ੍ਰਿਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੀਰਾ ਨੇ ਕੈਪਸ਼ਨ ਵਿੱਚ ਲਿਖਿਆ, "Acting chill // also cheesy ???"
Image Source: Instagram
ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੀਰਾ ਪਿੰਕ ਟੌਪ ਤੇ ਚਿੱਟੇ ਰੰਦ ਦੀ ਜੀਂਸ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਲਾਈਟ ਮੇਅਕਪ, ਖੁੱਲ੍ਹੇ ਵਾਲਾਂ ਤੇ ਸ਼ੇਡਸ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਉਥੇ ਹੀ ਦੂਜੇ ਪਾਸੇ ਸ਼ਾਹਿਦ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਪੈਂਟ ਪਹਿਨੇ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ।
ਮੀਰਾ ਨੇ ਆਪਣੀ ਪੋਸਟ ਦੇ ਵਿੱਚ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਦੇ ਵਿੱਚ ਮੀਰਾ ਟ੍ਰੇਨ ਦੇ ਅੰਦਰ ਬੈਠ ਕੇ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ। ਦੂਜੀ ਤਸਵੀਰ ਦੇ ਵਿੱਚ ਵਿੱਚ ਮੀਰਾ ਤੇ ਸ਼ਾਹਿਦ ਫਿਲਮ ਡੀਡੀਐਲਜੇ (ਦਿਲਵਾਲੇ ਦੁਲਹਨਿਆ ਲੇ ਜਾਏਂਗੇ) ਦਾ ਸੀਨ ਰਿਕ੍ਰੀਏਟ ਕਰਦੇ ਹੋਏ ਨਜ਼ਕ ਆ ਰਹੇ ਹਨ। ਇਸ ਵਿੱਚ ਸ਼ਾਹਿਦ ਟ੍ਰੇਨ ਦੇ ਦਰਵਾਜ਼ੇ 'ਤੇ ਖੜੇ ਹਨ ਤੇ ਉਨ੍ਹਾਂ ਨੇ ਮੀਰਾ ਵੱਲ ਹੱਥ ਵਧਾਇਆ ਹੈ ਜਿਵੇਂ ਉਸ ਟ੍ਰੇਨ 'ਤੇ ਚੜ੍ਹਨ ਲਈ ਬੁਲਾ ਰਹੇ ਹੋਣ।
Image Source: Instagram
ਹੋਰ ਪੜ੍ਹੋ: ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲਣ ਪੁੱਜੇ ਸਲਮਾਨ ਖਾਨ, ਕਾਰਨਾਂ ਦਾ ਨਹੀਂ ਹੋ ਸਕਿਆ ਖੁਲਾਸਾ
ਫੈਨਜ਼ ਇਸ ਕਪਲ ਦੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਸ਼ਾਹਿਦ ਤੇ ਮੀਰਾ ਦੋਹਾਂ ਨੇ ਜੁਲਾਈ 2015 ਵਿੱਚ ਵਿਆਹ ਕਰਵਾਇਆ ਸੀ। ਦੋਹਾਂ ਦੀ ਉਮਰ ਵਿਚਾਲੇ 13 ਸਾਲਾਂ ਦਾ ਫਰਕ ਹੈ। ਫਿਰ ਵੀ ਦੋਵੇਂ ਇੱਕ ਦੂਜੇ ਨਾਲ ਬੇਹੱਦ ਖੁਸ਼ ਹਨ। ਇਹ ਜੋੜੀ ਦੋ ਬੱਚੇ ਮੀਸ਼ਾ ਤੇ ਜੈਨ ਹਨ
View this post on Instagram