ਸ਼ਹਿਬਾਜ਼ ਨੇ ਸ਼ਹਿਨਾਜ਼ ਗਿੱਲ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੀਡੀਓ ਸ਼ੇਅਰ ਕਰ ਭੈਂਣ ਲਈ ਲਿਖਿਆ ਖ਼ਾਸ ਨੋਟ
ਮਸ਼ਹੂਰ ਪੰਜਾਬੀ ਅਦਾਕਾਰਾ ਤੇ ਬਿੱਗ ਬਾਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਭਰਾ ਸ਼ਹਿਬਾਜ਼ ਨੇ ਆਪਣੀ ਭੈਣ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਸ਼ਹਿਬਾਜ਼ ਨੇ ਸ਼ਹਿਨਾਜ਼ ਦੀ ਇੱਕ ਵੀਡੀਓ ਸ਼ੇਅਰ ਕਰਕੇ ਉਸ ਲਈ ਖ਼ਾਸ ਨੋਟ ਵੀ ਲਿਖਿਆ ਹੈ।
ਸ਼ਹਿਬਾਜ਼ ਸਿੰਘ ਗਿੱਲ ਨੇ ਭੈਣ ਸ਼ਹਿਨਾਜ਼ ਦੇ ਜਨਮਦਿਨ ਉੱਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਇੱਕ ਮਿਨਟ ਦੀ ਹੈ। ਇਸ ਪਿਆਰੀ ਜਿਹੀ ਵੀਡੀਓ ਦੇ ਨਾਲ ਸ਼ਹਿਬਾਜ਼ ਨੇ ਇੱਕ ਖ਼ਾਸ ਨੋਟ ਵੀ ਲਿਖਿਆ ਹੈ। ਸ਼ਹਿਬਾਜ਼ ਨੇ ਲਿਖਿਆ , "ਹੈਪੀ ਬਰਥਡੇਅ ਸਿਸਟਰ, ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਤੇਰੇ ਬਿਨਾਂ ਮੈਂ ਕੁਝ ਵੀ ਨਹੀਂ ਹਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ. ਰੱਬ ਤੈਨੂੰ ਮੇਰੀ ਉਮਰ ਵੀ ਬਖਸ਼ੇ।"
View this post on Instagram
ਇਸ ਇੱਕ ਮਿਨਟ ਦੀ ਵੀਡੀਓ ਦੇ ਵਿੱਚ ਸ਼ਹਿਬਾਜ਼ ਨੇ ਆਪਣੀ ਭੈਣ ਨਾਲ ਬਿੱਗ ਬੌਸ 13 ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਤੇ ਸ਼ਹਿਬਾਜ਼ ਨੇ ਬਿੱਗ ਬੌਸ ਦੇ ਘਰ ਵਿੱਚ ਸਿਧਾਰਥ ਨਾਲ ਬਤੀਤ ਕੀਤੇ ਗਏ ਪਲਾਂ ਨੂੰ ਦਰਸਾਇਆ ਗਿਆ ਹੈ। ਇਸ ਵੀਡੀਓ ਦੇ ਵਿੱਚ ਸ਼ਹਿਬਾਜ਼ ਨੇ ਆਪਣੀ ਆਵਾਜ਼ ਵਿੱਚ ਭੈਣ ਸ਼ਹਿਨਾਜ਼ ਲਈ ਇੱਕ ਖ਼ਾਸ ਗੀਤ ਵੀ ਗਾਇਆ ਹੈ।
ਹੋਰ ਪੜ੍ਹੋ : Birthday Special : ਜਾਣੋ Shehnaaz Gill ਨੂੰ ਲੋਕ ਕਿਉਂ ਬੁਲਾਉਂਦੇ ਸੀ ਪੰਜਾਬ ਦੀ ਕੈਟਰੀਨਾ
ਸ਼ਹਿਬਾਜ਼ ਵੱਲੋਂ ਸ਼ਹਿਨਾਜ਼ ਲਈ ਕੀਤੀ ਗਈ ਖ਼ਾਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਲੋਕ ਸ਼ਹਿਨਾਜ਼ ਦੇ ਫੈਨਜ਼ ਇਸ ਭੈਣ-ਭਰਾ ਦੀ ਜੋੜੀ ਨੂੰ ਵੀ ਬਹੁਤ ਪਸੰਦ ਕਰਦੇ ਹਨ। ਫੈਨਜ਼ ਸ਼ਹਿਬਾਜ਼ ਦੀ ਇਸ ਪੋਸਟ ਉੱਤ ਕਈ ਤਰ੍ਹਾਂ ਦੇ ਕਮੈਂਟ ਕਰਕੇ ਸ਼ਹਿਨਾਜ਼ ਨੂੰ ਉਸ ਦੇ ਜਨਮਦਿਨ 'ਤੇ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਕਿ ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਬਾਜ਼ ਆਪਣੀ ਭੈਣ ਦਾ ਭਰਪੂਰ ਸਾਥ ਦਿੰਦੇ ਨਜ਼ਰ ਆਏ। ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਦੀ ਯਾਦ ਵਿੱਚ ਆਪਣੀ ਬਾਂਹ ਉੱਤੇ ਸਿਧਾਰਥ ਦਾ ਟੈਟੂ ਬਣਵਾਇਆ ਹੈ ਤੇ ਉਸ ਉੱਤੇ ਸ਼ਹਿਨਾਜ਼ ਦਾ ਨਾਂਅ ਲਿਖਵਾਇਆ ਹੈ। ਫੈਨਜ਼ ਵੱਲੋਂ ਇਸ ਤਸਵੀਰ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ।