ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ ਆਪਣੀ ਗਲੈਮਰਸ ਤਸਵੀਰਾਂ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

Reported by: PTC Punjabi Desk | Edited by: Lajwinder kaur  |  January 07th 2022 03:02 PM |  Updated: January 07th 2022 03:02 PM

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ ਆਪਣੀ ਗਲੈਮਰਸ ਤਸਵੀਰਾਂ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖ਼ਾਨ ਗਲੈਮਰ ਦੇ ਮਾਮਲੇ 'ਚ ਕਿਸੇ ਬਾਲੀਵੁੱਡ ਦੀਆਂ ਹੀਰੋਇਨਾਂ ਤੋਂ ਘੱਟ ਨਹੀਂ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲਇੰਗ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਇੰਸਟਾਗ੍ਰਾਮ 'ਤੇ ਲਾਈਕਸ ਅਤੇ ਟਿੱਪਣੀਆਂ ਨਾਲ ਭਰ ਜਾਂਦੀਆਂ ਹਨ। ਸੁਹਾਨਾ ਖ਼ਾਨ ਦੀਆਂ ਕੁਝ ਨਵੀਆਂ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ (Shah Rukh Khan's daughter Suhana Khan ), ਜਿਨ੍ਹਾਂ ਨੂੰ ਦੇਖਣ ਵਾਲੇ ਲੋਕ ਸੁਹਾਨਾ ਦੇ ਸਟਾਈਲਿਸ਼ ਅੰਦਾਜ਼ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

inside image of sharukh khan daughter suhana khan

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਸੁਹਾਨਾ ਖ਼ਾਨ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ਚ ਉਹ ਸੋਫੇ 'ਤੇ ਗਲੈਮਰਸ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸੁਹਾਨਾ ਨੇ ਬਲੈਕ ਅਤੇ ਗ੍ਰੇ ਕਲਰ ਦੀ ਡੀਪ ਨੇਕ ਪ੍ਰਿੰਟਿਡ ਡਰੈੱਸ ਪਾਈ ਹੋਈ ਹੈ ਅਤੇ ਉਹ ਸੋਫੇ 'ਤੇ ਲੇਟ ਕੇ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

suhana khan pic

ਤਸਵੀਰਾਂ ਪੋਸਟ ਕਰਦੇ ਹੋਏ ਸੁਹਾਨਾ ਨੇ ਕੈਪਸ਼ਨ 'ਚ ਲਿਖਿਆ, 'ਉਡੀਕ ਕਰੋ, ਮੈਨੂੰ ਤੁਹਾਡੇ ਲਈ ਪੋਜ਼ ਦੇਣ ਦਿਓ।' ਸੁਹਾਨਾ ਦੀ ਦੋਸਤ ਅਤੇ ਬਾਲੀਵੁੱਡ ਅਭਿਨੇਤਰੀ ਅਨਨਿਆ ਪਾਂਡੇ ਨੇ ਵੀ ਇਸ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਸ ਦੀ ਤਾਰੀਫ ਕੀਤੀ ਹੈ। ਇਸ ਦੇ ਤੋਂ ਇਲਾਵਾ ਕਈ ਹੋਰ ਨਾਮੀ ਹਸਤੀਆਂ ਤੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕੀਤੀ ਨੇ। ਸੁਹਾਨਾ ਖ਼ਾਨ ਦੀਆਂ ਇਨ੍ਹਾਂ ਗਲੈਮਰਸ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੱਖਾਂ ਲੋਕਾਂ ਨੇ ਲਾਈਕਸ ਦਾ ਤਾਂਤਾ ਲਿਆ ਹੋਇਆ ਹੈ। ਤਿੰਨ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ। ਫਿਲਹਾਲ ਸੁਹਾਨਾ ਕਿਸੇ ਵੀ ਬਾਲੀਵੁੱਡ ਫਿਲਮ 'ਚ ਨਜ਼ਰ ਨਹੀਂ ਆਈ ਹੈ, ਫਿਲਹਾਲ ਉਹ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਇਸ ਦੇ ਬਾਵਜੂਦ ਸੁਹਾਨਾ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ, ਲੋਕ ਉਸ ਦੀਆਂ ਤਸਵੀਰਾਂ ਅਤੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਕੇ ਤਾਰੀਫ ਕਰਦੇ ਹਨ।

 

 

View this post on Instagram

 

A post shared by Suhana Khan (@suhanakhan2)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network