ਫ਼ਿਲਮ 'ਬ੍ਰਹਮਾਸਤਰ' 'ਚ ਕੈਮਿਓ ਕਰ ਸ਼ਾਹਰੁਖ ਖ਼ਾਨ ਨੇ ਜਿੱਤਿਆ ਫੈਨਜ਼ ਦਾ ਦਿਲ, ਫੈਨਜ਼ ਨੇ ਫ਼ਿਲਮ ਮੇਕਰਸ ਤੋਂ ਕੀਤੀ ਨਵੀਂ ਡਿਮਾਂਡ
Shah Rukh Khan cameo in 'Brahmastra': ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੇ ਅਪਕਮਿੰਗ ਪ੍ਰੋਜੈਕਟਸ ਵਿੱਚ ਰੁੱਝੇ ਹੋਏ ਹਨ। ਬਾਲੀਵੁੱਡ ਬਾਈਕਾਟ ਟ੍ਰੈਂਡ ਵਿਚਾਲੇ ਹਾਲ ਹੀ ਵਿੱਚ ਫ਼ਿਲਮ 'ਬ੍ਰਹਮਾਸਤਰ' ਰਿਲੀਜ਼ ਹੋਈ ਹੈ। ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨੇ ਕੈਮਿਓ ਕੀਤਾ ਹੈ, ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸ਼ਾਹਰੁਖ ਖ਼ਾਨ ਦਾ ਕੈਮਿਓ ਫੈਨਜ਼ ਨੂੰ ਇਨ੍ਹਾ ਕੁ ਜ਼ਿਆਦਾ ਪਸੰਦ ਆ ਗਿਆ ਹੈ ਕਿ ਇਸ ਦੇ ਚੱਲਦੇ ਫੈਨਜ਼ ਨੇ ਫ਼ਿਲਮ ਮੇਕਰਸ ਤੋਂ ਇੱਕ ਨਵੀਂ ਡਿਮਾਂਡ ਕੀਤੀ ਹੈ, ਇਹ ਡਿਮਾਂਡ ਕੀ ਹੈ ਆਓ ਜਾਣਦੇ ਹਾਂ।
Image Source: Instagram
ਕਾਫੀ ਵਿਰੋਧ ਤੋਂ ਬਾਅਦ ਮਲਟੀ ਸਟਾਰਰ ਫ਼ਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਫੈਨਜ਼ ਨੂੰ ਇਹ ਫ਼ਿਲਮ ਬਹੁਤ ਪਸੰਦ ਆ ਰਹੀ ਹੈ,। ਇਸ ਫ਼ਿਲਮ ਵਿੱਚ ਦਰਸ਼ਕਾਂ ਨੇ ਸਭ ਤੋਂ ਜ਼ਿਆਦਾ ਜੋ ਪਸੰਦ ਕੀਤਾ ਹੈ, ਉਹ ਸ਼ਾਹਰੁਖ ਖ਼ਾਨ ਦਾ ਕੈਮਿਓ। ਜੀ ਹਾਂ ਸ਼ਾਹਰੁਖ ਖ਼ਾਨ ਨੇ ਇਸ ਫ਼ਿਲਮ ਵਿੱਚ ਕੈਮਿਓ ਕੀਤਾ ਹੈ।
ਜਿੱਥੇ ਇੱਕ ਪਾਸੇ ਆਲੀਆ ਅਤੇ ਰਣਬੀਰ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੀ ਹੈ, ਉੱਥੇ ਹੀ ਹੁਣ ਇਸ ਫ਼ਿਲਮ ਨੂੰ ਲੈ ਕੇ ਹੁਣ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਚਾਰ ਸਾਲਾਂ ਬਾਅਦ ਵੱਡੇ ਪਰਦੇ 'ਤੇ ਸ਼ਾਹਰੁਖ ਖ਼ਾਨ ਦੀ ਧਮਾਕੇਧਾਰ ਐਂਟਰੀ ਵੇਖ ਫੈਨਜ਼ ਬੇਹੱਦ ਖੁਸ਼ ਹਨ।
Image Source: Instagram
ਅਯਾਨ ਮੁਖ਼ਰਜੀ ਵੱਲੋਂ ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਵੀ ਕੈਮਿਓ ਰੋਲ 'ਚ ਨਜ਼ਰ ਆਏ ਹਨ। ਸ਼ਾਹਰੁਖ ਨੇ ਕੁਝ ਸਮੇਂ ਲਈ ਇਸ ਕੈਮਿਓ ਨਾਲ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫ਼ਿਲਮ ਦੇ ਵਿੱਚ ਬੇਸ਼ਕ ਸ਼ਾਹਰੁਖ ਦਾ ਰੋਲ ਛੋਟਾ ਹੈ ਪਰ ਇਸ ਛੋਟੇ ਜਿਹੇ ਕਿਰਦਾਰ ਨਾਲ ਕਿੰਗ ਖ਼ਾਨ ਨੇ ਲੋਕਾਂ 'ਤੇ ਡੂੰਘੀ ਛਾਪ ਛੱਡੀ ਹੈ। ਫ਼ਿਲਮ 'ਚ ਸ਼ਾਹਰੁਖ ਇੱਕ ਵਿਗਿਆਨੀ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ, ਜਿਸ ਕੋਲ 'ਵਾਨਰਅਸਤ੍ਰ' ਹੈ( Vanarastra) ਅਤੇ ਇਸ ਵਿੱਚ ਇੱਕ ਬਾਂਦਰ ਦੀ ਤਾਕਤ ਹੈ। ਅਭਿਨੇਤਾ ਦੇ ਇਸ ਛੋਟੇ ਜਿਹੇ ਕਿਰਦਾਰ ਨੂੰ ਲੈ ਕੇ ਉਸ ਦੇ ਫੈਨਜ਼ ਦੀਵਾਨੇ ਹੋ ਗਏ ਹਨ ਅਤੇ ਹੁਣ ਸੋਸ਼ਲ ਮੀਡੀਆ 'ਤੇ ਫ਼ਿਮਲ ਮੇਕਰਸ ਤੋਂ ਨਵੀਂ ਮੰਗ ਕਰ ਰਹੇ ਹਨ।
ਸ਼ਾਹਰੁਖ ਨੂੰ ਲੰਬੇ ਸਮੇਂ ਬਾਅਦ ਪਰਦੇ 'ਤੇ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਲੋਕਾਂ ਨੇ ਉਨ੍ਹਾਂ ਦੇ ਕਿਰਦਾਰ ਨੂੰ ਇੰਨਾ ਪਸੰਦ ਕੀਤਾ ਕਿ ਹੁਣ ਸੋਸ਼ਲ ਮੀਡੀਆ 'ਤੇ ਫ਼ਿਲਮ 'ਚ ਦਿਖਾਏ ਗਏ ਸ਼ਾਹਰੁਖ ਦੇ ਕਿਰਦਾਰ ਨੂੰ ਸਪਿਨ ਆਫ ਕਰਨ ਦੀ ਮੰਗ ਸ਼ੁਰੂ ਹੋ ਗਈ ਹੈ।
Image Source: Instagram
ਹੋਰ ਪੜ੍ਹੋ: ਕੇਆਰਕੇ ਦਾ ਦਾਅਵਾ, 10 ਦਿਨ ਜੇਲ੍ਹ 'ਚ ਮਹਿਜ਼ ਪਾਣੀ ਪੀ ਕੇ ਰਹਿਣ ਦੇ ਚੱਲਦੇ ਘੱਟ ਗਿਆ ਭਾਰ
ਫੈਨਜ਼ ਚਾਹੁੰਦੇ ਹਨ ਕਿ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਦੇ ਕਿਰਦਾਰ 'ਤੇ ਪੂਰੀ ਫਿਲਮ ਬਣਾਈ ਜਾਵੇ। ਇੰਨਾ ਹੀ ਨਹੀਂ ਫੈਨਜ਼ ਨੇ ਇਸ ਸਬੰਧ 'ਚ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਹੈ, ਜਿਸ 'ਤੇ ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦਸਤਖ਼ਤ ਵੀ ਕੀਤੇ ਹਨ। ਅਜਿਹੇ 'ਚ ਹੁਣ ਦੇਖਣਾ ਹੋਵੇਗਾ ਕਿ ਫ਼ਿਲਮ ਮੇਕਰਸ ਦਰਸ਼ਕਾਂ ਦੀ ਡਿਮਾਂਡ ਪੂਰੀ ਕਰਨਗੇ ਜਾਂ ਨਹੀਂ। ਦੱਸ ਦਈਏ ਕਿ ਇਸ ਮਲਟੀ ਸਟਾਰਰ ਫ਼ਿਲਮ ਦੇ ਵਿੱਚ ਆਲੀਆ ਭੱਟ, ਰਣਬੀਰ ਕਪੂਰ, ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ, ਮੌਨੀ ਰਾਏ, ਨਾਗਾਅਰਜੁਨ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।
Unbelievable ?... #SRK fans start a petition for a full #AstraVerse film with him !!! As a fan i have signed...request all SRK fans to do as well !!! ??????#Brahmastra spin off starring Shah Rukh Khan - Sign the Petition! @iamsrk https://t.co/Nty8AYk2hs via @ChangeOrg_India
— Girish Johar (@girishjohar) September 12, 2022
I have to signed it, because as a fan we want a full fledged role/movie of Scientist Mohan Bhargav aka #Vanarastra aka #ShahRukhKhan in #Astraverse #Brahmastra
Brahmastra spin off starring Shah Rukh Khan - Sign the Petition! https://t.co/jpwsT832I2 via @ChangeOrg_India
— Ishu Samar (The Dollywood Reporter) (@IshuSamarLive) September 13, 2022