ਸ਼ਾਹਰੁਖ ਖ਼ਾਨ ਨੇ ਸਾਂਝੀ ਕੀਤੀ ਸ਼ਰਟਲੈੱਸ ਤਸਵੀਰ, ਸ਼ਰਟ ਨੂੰ ਯਾਦ ਕਰਦੇ ਹੋਏ ਕਿਹਾ-‘ਤੁਮ ਹੋਤੀ ਤੋਂ ਕੈਸਾ ਹੋਤਾ..’, ਪ੍ਰਸ਼ੰਸਕ ਤੇ ਕਲਾਕਾਰ ਲੁੱਟਾ ਰਹੇ ਨੇ ਪਿਆਰ
Shah Rukh Khan drops an UNSEEN shirtless photo: ਸ਼ਾਹਰੁਖ ਖ਼ਾਨ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ ਸਾਲ 2018 ਵਿੱਚ ਮੁੱਖ ਅਦਾਕਾਰ ਵਜੋਂ ਦੇਖਿਆ ਗਿਆ ਸੀ। ਇਸ ਦੌਰਾਨ ਉਹ ਕੁਝ ਫਿਲਮਾਂ 'ਚ ਕੈਮਿਓ ਕਰਦੇ ਨਜ਼ਰ ਆਏ। ਇਨ੍ਹਾਂ 'ਚ ਆਰ ਮਾਧਵਨ ਦੀ 'ਰਾਕੇਟਰੀ' ਅਤੇ ਰਣਬੀਰ-ਆਲੀਆ ਦੀ 'ਬ੍ਰਹਮਾਸਤਰ' ਸ਼ਾਮਲ ਹਨ। ਅਗਲੇ ਸਾਲ ਸ਼ਾਹਰੁਖ ਖ਼ਾਨ ਜ਼ਬਰਦਸਤ ਢੰਗ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਹਨ।
ਉਨ੍ਹਾਂ ਦੀਆਂ ਇੱਕ-ਦੋ ਨਹੀਂ ਸਗੋਂ ਤਿੰਨ ਫ਼ਿਲਮਾਂ ਰਿਲੀਜ਼ ਹੋਣਗੀਆਂ। 'ਪਠਾਨ' 2023 ਦੇ ਸ਼ੁਰੂ 'ਚ ਆਵੇਗੀ। ਯਸ਼ਰਾਜ ਬੈਨਰ ਦੀ ਇਸ ਫਿਲਮ 'ਚ ਸ਼ਾਹਰੁਖ ਦੇ ਨਾਲ ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਅਹਿਮ ਭੂਮਿਕਾਵਾਂ 'ਚ ਹਨ। ਹੁਣ ਕਿੰਗ ਖਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ 'ਪਠਾਨ' ਤੋਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਰਾਤੋ-ਰਾਤ 'ਝਲਕ ਦਿਖਲਾ ਜਾ' ਸ਼ੋਅ ਤੋਂ ਬਾਹਰ ਹੋ ਗਏ ਅਲੀ ਅਸਗਰ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ!
Image Source: Instagram
ਸ਼ਾਹਰੁਖ ਖ਼ਾਨ ਨੇ ਆਪਣੀ ਸ਼ਰਟਲੈੱਸ ਤਸਵੀਰ ਸਾਂਝੀ ਕੀਤੀ ਹੈ, ਜਿਸ ਚ ਉਨ੍ਹਾਂ ਨੇ ਹਰੇ ਰੰਗ ਦਾ ਟਰਾਊਜ਼ਰ ਪਾਇਆ ਹੋਇਆ ਹੈ। ਸ਼ਾਹਰੁਖ ਸੋਫੇ 'ਤੇ ਬੈਠੇ ਆਪਣੇ ਸਿਕਸ ਪੈਕ ਐਬਸ ਫਲਾਂਟ ਕਰ ਰਹੇ ਹਨ। ਇਹ ਉਨ੍ਹਾਂ ਦੀ 'ਪਠਾਨ' ਲੁੱਕ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੀ ਇੱਕ ਸ਼ਰਟਲੈੱਸ ਤਸਵੀਰ ਸ਼ੇਅਰ ਕਰ ਚੁੱਕੇ ਹਨ। ਇੰਸਟਾਗ੍ਰਾਮ ਅਕਾਊਂਟ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਵੀ 'ਪਠਾਨ' ਦਾ ਇੰਤਜ਼ਾਰ ਕਰ ਰਹੇ ਹਨ ।
Image Source: Instagram
ਸ਼ਾਹਰੁਖ ਨੇ ਇਸ ਦੇ ਨਾਲ ਮਜ਼ਾਕੀਆ ਕੈਪਸ਼ਨ ਦਿੱਤਾ ਹੈ। ਉਨ੍ਹਾਂ ਨੇ ਲਿਖਿਆ, Me to My Shirt today: ‘ਤੁਮ ਹੋਤੀ ਤੋਂ ਕੈਸਾ ਹੋਤਾ...ਤੁਮ ਇਸ ਬਾਤ ਪੇ ਹੈਰਾਨ ਹੋਤੀ, ਤੁਮ ਇਸ ਬਾਤ ਪੇ ਕਿਤਨੀ ਹੱਸਤੀ...ਤੁਮ ਹੋਤੀ ਤੋਂ ਐਸਾ ਹੋਤਾ’। ਸ਼ਾਹਰੁਖ ਦੀ ਇਸ ਪੋਸਟ 'ਤੇ ਕਲਾਕਾਰ ਤੇ ਪ੍ਰਸ਼ੰਸਕ ਜੰਮ ਕੇ ਪਿਆਰ ਲੁੱਟਾ ਰਹੇ ਹਨ। ਦੱਸ ਦਈਏ ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇੱਕ ਪ੍ਰਸ਼ੰਸਕ ਨੇ ਕਿਹਾ, ‘ਆਲ ਦ ਬੈਸਟ ਸਰ, ਪਠਾਨ ਕੇ ਲੀਏ।’ ਇੱਕ ਯੂਜ਼ਰ ਨੇ ਕਿਹਾ, ‘ਲਵ ਯੂ ਖ਼ਾਨ ਸਰ, ਤੁਹਾਡਾ ਨੋਟੀਫਿਕੇਸ਼ਨ ਦੇਖ ਕੇ ਖੁਸ਼ੀ ਹੋਈ।’ ਇਸ ਤੋਂ ਇਲਾਵਾ ਰਿੱਚਾ ਚੱਢਾ, ਰਾਜਕੁਮਾਰ ਰਾਓ, ਰਾਹੁਲ ਦੇਵ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Image Source: Instagram
ਤੁਹਾਨੂੰ ਦੱਸ ਦੇਈਏ ਕਿ 'ਪਠਾਨ' 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ। ਹਿੰਦੀ ਦੇ ਨਾਲ-ਨਾਲ ਇਹ ਫ਼ਿਲਮ ਕਈ ਹੋਰ ਭਾਸ਼ਾਵਾਂ ਵਿੱਚ ਵੀ ਆਵੇਗੀ।
View this post on Instagram