ਇਸ ਅੰਦਾਜ਼ ਨਾਲ ਕਰ ਰਹੇ ਹਨ ਸ਼ਾਹਰੁਖ ਖਾਨ ਆਉਣ ਵਾਲੀ ਫਿਲਮ "ਜ਼ੀਰੋ" ਦੀ ਪ੍ਰੋਮੋਸ਼ਨ

Reported by: PTC Punjabi Desk | Edited by: Gourav Kochhar  |  May 15th 2018 05:41 AM |  Updated: May 15th 2018 05:41 AM

ਇਸ ਅੰਦਾਜ਼ ਨਾਲ ਕਰ ਰਹੇ ਹਨ ਸ਼ਾਹਰੁਖ ਖਾਨ ਆਉਣ ਵਾਲੀ ਫਿਲਮ "ਜ਼ੀਰੋ" ਦੀ ਪ੍ਰੋਮੋਸ਼ਨ

ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਜ਼ੀਰੋ’ ਸਾਲ 2018 ਦੀ ਮੱਚ ਅਵੇਟਡ ਫ਼ਿਲਮ ਹੈ। ‘ਜ਼ੀਰੋ’ ਦਾ ਟੀਜ਼ਰ ਜਨਵਰੀ ‘ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। ਟੀਜ਼ਰ ‘ਚ ਸ਼ਾਹਰੁਖ ਨੇ ਬੌਨੇ ਵਿਅਕਤੀ ਦਾ ਰੋਲ ਕੀਤਾ ਹੈ, ਜਿਸ ਨੂੰ ਦੇਖ ਕੇ ਇਸ ਫ਼ਿਲਮ ਲਈ ਲੋਕਾਂ ਦੀ ਐਕਸਾਈਟਮੈਂਟ ਹੋਰ ਵਧ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ Shah Rukh Khan ਕਿਸੇ ਬੌਨੇ ਦੇ ਰੋਲ ‘ਚ ਨਜ਼ਰ ਆਉਣਗੇ।

shah rukh khan

ਫ਼ਿਲਮ ਦਾ ਡਾਇਰੈਕਸ਼ਨ ਆਨੰਦ ਐਲ. ਰਾਏ ਨੇ ਕੀਤਾ ਹੈ ਤੇ ਸ਼ਾਹਰੁਖ ਤੇ ਆਨੰਦ ਇਸ ਫ਼ਿਲਮ ‘ਚ ਪਹਿਲੀ ਵਾਰ ਕੰਮ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਦੇ ਸੈਕਿੰਡ ਸ਼ੈਡਿਊਲ ਲਈ ਅਨੁਸ਼ਕਾ ਪਹਿਲਾਂ ਹੀ ਯੂਐਸ ਲਈ ਰਵਾਨਾ ਹੋ ਚੁੱਕੀ ਹੈ। ਉਧਰ ਸ਼ਾਹਰੁਖ Shah Rukh Khan ਵੀ ਜਲਦੀ ਹੀ ਅਨੁਸ਼ਕਾ ਨੂੰ ਜੁਆਇਨ ਕਰਨਗੇ।

shah rukh khan

shah rukh khan

ਐਤਵਾਰ ਨੂੰ ਸ਼ਾਹਰੁਖ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਇਸ ਦੌਰਾਨ ਸ਼ਾਹਰੁਖ ਨੇ ਜੋ ਜੈਕੇਟ ਪਾਈ ਹੈ, ਉਸ ‘ਤੇ ਜ਼ੀਰੋ ਹੈਸ਼ਟੈਗ ਦੀ ਸਟਰਿਪ ਲੱਗੀ ਹੋਈ ਸੀ। ਸ਼ਾਹਰੁਖ ਤੇ ਕਰੂ ਨੇ ਹੁਣ ਤੋਂ ਹੀ ਫ਼ਿਲਮ ਦੇ ਪ੍ਰਮੋਸ਼ਨ ਦਾ ਫੈਸਲਾ ਲਿਆ ਹੈ।

shah rukh khan

ਸ਼ਾਹਰੁਖ ਤੇ ਟੀਮ ਹੁਣ ਆਉਟਿੰਗ ਸਮੇਂ ‘ਜ਼ੀਰੋ’ ਦੀ ਕਸਟਮਾਈਟ ਜੈਕੇਟ ਪਾ ਕੇ ਨਿਕਲਣਗੇ। ਇਹ ਇੱਕ ਵਧੀਆ ਆਈਡਿਆ ਤੇ ਪ੍ਰਮੋਸ਼ਨ ਦਾ ਸ਼ਾਨਦਾਰ ਤਰੀਕਾ ਹੈ।

shah rukh khan

ਸ਼ਾਹਰੁਖ ਦੀ ਇਸ ਜੈਕੇਟ ਨੂੰ ਸ਼ਲੀਨਾ ਨੈਥਾਨੀ ਨੇ ਡਿਜ਼ਾਇਨ ਕੀਤਾ ਹੈ। ਜੈਕੇਟ ‘ਤੇ ਸ਼੍ਰਖ ਤੇ ਜੀਰੋ ਲਿਖੀਆ ਹੈ। ਇਸ ਤੋਂ ਪਹਿਲਾ ਸ਼ਾਹਰੁਖ Shah Rukh Khan ਫ਼ਿਲਮ ‘ਰਈਸ’ ਲਈ ਵੀ ਅਜਿਹੀ ਹੀ ਪ੍ਰਮੋਸ਼ਨ ਸਟੈਟਰਜੀ ਦਾ ਇਸਤੇਮਾਲ ਕਰ ਚੁੱਕੇ ਹਨ।

shah rukh khan

ਸ਼ਾਹਰੁਖ, ਕੈਟਰੀਨਾ Katrina Kaif ਤੇ ਅਨੁਸ਼ਕਾ ਨੂੰ ਤੁਸੀ ਕਲਾਈਮੈਕਸ ‘ਚ ਕਿਸੇ ਦੂਜੇ ਗ੍ਰਹਿ ‘ਤੇ ਦੇਖੋਗੇ। ‘ਜੀਰੋ Zero’ ‘ਚ ਵੀ.ਐਫ.ਐਕਸ ਦਾ ਵੀ ਜ਼ਬਰਦਸਤ ਯੂਜ਼ ਦੇਖਣ ਨੂੰ ਮਿਲੇਗਾ। ਇਸ ਆਨੰਦ ਦੀ ਪਹਿਲੀ ਸਾਈ-ਫਾਈ ਫ਼ਿਲਮ ਹੈ।

shah rukh khan

shah rukh khan


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network