ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਸ਼ਬਦ
ਪੀਟੀਸੀ ਰਿਕਾਰਡਜ਼ ਵੱਲੋਂ ਨਵੇਂ ਨਵੇਂ ਸ਼ਬਦ ਸੰਗਤਾਂ ਦੇ ਲਈ ਰਿਲੀਜ਼ ਕੀਤੇ ਜਾ ਰਹੇ ਹਨ । ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ‘ਚ ਸ਼ਬਦ ਪੀਟੀਸੀ ਪੰਜਾਬੀ ‘ਤੇ 24 ਜੂਨ, ਦਿਨ ਵੀਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਅਤੇ ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰ ਸਕਦੇ ਹੋ ।
ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਇਸ ਤੋਂ ਪਹਿਲਾਂ ਵੀ ਭਾਈ ਸਾਹਿਬ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਸ਼ਬਦਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ । ਇਸ ਤੋਂ ਪਹਿਲਾਂ ਵੀ ਕਈ ਭਾਈ ਸਾਹਿਬਾਨਾਂ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।
ਸੰਗਤਾਂ ਦੇ ਲਈ ਪੀਟੀਸੀ ਪੰਜਾਬੀ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਸ਼ਰਧਾਲੂਆਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਿਆ ਜਾ ਸਕੇ । ਪੀਟੀਸੀ ਪੰਜਾਬੀ ‘ਤੇ ਸੰਗਤਾਂ ਦੇ ਲਈ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤਾ ਜਾ ਰਿਹਾ ਹੈ ।