ਕਿਸ ਟੀਮ ਦੇ ਸਿਰ ’ਤੇ ਸੱਜੇਗਾ ‘ਸ਼ਾਨ-ਏ-ਸਿੱਖੀ’ ਦਾ ਤਾਜ ਜਾਨਣ ਲਈ ਦੇਖੋ ਗਰੈਂਡ ਫਿਨਾਲੇ
ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਨੂੰ ਸਿੱਖੀ ਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਹਮੇਸ਼ਾ ਉਪਰਾਲੇ ਕਰਦਾ ਆ ਰਿਹਾ ਹੈ, ਜਿੱਥੇ ਪੀਟੀਸੀ ਨੈੱਟਵਰਕ ’ਤੇ ਪਿਛਲੇ ਕਈ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਕੇ, ਗੁਰਬਾਣੀ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਉੱਥੇ ਪੀਟੀਸੀ ਸਿਮਰਨ ’ਤੇ 24 ਘੰਟੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਪ੍ਰੋਗਰਾਮਾਂ ਦਾ ਪ੍ਰਸਾਰਣ ਹੁੰਦਾ ਹੈ ।
ਇਸੇ ਤਰ੍ਹਾਂ ਪੀਟੀਸੀ ਪੰਜਾਬੀ ’ਤੇ ਪੀਟੀਸੀ ਨੈੱਟਵਰਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ਼ਾਨ-ਏ-ਸਿੱਖੀ’ ਚਲਾਇਆ ਜਾ ਰਿਹਾ ਹੈ । ਇਸ ਸ਼ੋਅ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀਆਂ ਟੀਮਾਂ ਤੋਂ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ, ਜੋ ਟੀਮ ਇਹਨਾਂ ਸਵਾਲਾਂ ਦੇ ਸਹੀ ਜਵਾਬ ਦਿੰਦੀ ਹੈ ਉਹ ਟੀਮ ਇਸ ਸ਼ੋਅ ਦੇ ਅਗਲੇ ਪੜਾਅ ਵਿੱਚ ਪਹੁੰਚਦੀ ਹੈ ।
ਹੁਣ ਇਸ ਸ਼ੋਅ ਦਾ ਗਰੈਂਡ ਫ਼ਿਨਾਲੇ ਹੋ ਹੋਣ ਜਾ ਰਿਹਾ ਹੈ, ਜਿਸ ਵਿੱਚ ਕਿਸੇ ਇੱਕ ਟੀਮ ਦੇ ਸਿਰ ’ਤੇ ‘ਸ਼ਾਨ ਏ ਸਿੱਖੀ’ ਦਾ ਤਾਜ ਸੱਜੇਗਾ । ਇਹਨਾਂ ਟੀਮਾਂ ਵਿੱਚੋਂ ਕਿਹੜੀ ਟੀਮ ਬਣਦੀ ਹੈ ‘ਸ਼ਾਨ-ਏ-ਸਿੱਖੀ’ ਜਾਨਣ ਲਈ ਦੇਖੋ ‘ਸ਼ਾਨ-ਏ-ਸਿੱਖੀ’ ਗਰੈਂਡ ਫਿਨਾਲੇ ਦਿਨ ਮੰਗਲਵਾਰ, 7 ਅਪ੍ਰੈਲ ਰਾਤ 8:00 ਸਿਰਫ ਪੀਟੀਸੀ ਪੰਜਾਬੀ ’ਤੇ ।