ਰੂਹ ਨੂੰ ਸਕੂਨ ਦਿੰਦੀ ਅਵਾਜ਼ 'ਚ ਕੁਦਰਤ ਦੀਆਂ ਤਰਜ਼ਾਂ ਛੇੜਨ ਆ ਰਹੀ ਹੈ ਸਰਤਾਜ਼ ਦੀ ਨਵੀਂ ਐਲਬਮ 'ਸੱਤ ਦਰਿਆ',

Reported by: PTC Punjabi Desk | Edited by: Aaseen Khan  |  June 17th 2019 04:57 PM |  Updated: June 17th 2019 04:57 PM

ਰੂਹ ਨੂੰ ਸਕੂਨ ਦਿੰਦੀ ਅਵਾਜ਼ 'ਚ ਕੁਦਰਤ ਦੀਆਂ ਤਰਜ਼ਾਂ ਛੇੜਨ ਆ ਰਹੀ ਹੈ ਸਰਤਾਜ਼ ਦੀ ਨਵੀਂ ਐਲਬਮ 'ਸੱਤ ਦਰਿਆ',

ਸਤਿੰਦਰ ਸਰਤਾਜ ਪੰਜਾਬੀ ਸੰਗੀਤ ਦਾ ਉਹ ਹੀਰਾ ਜਿੰਨ੍ਹਾਂ ਨੇ ਸੰਗੀਤ 'ਚ ਹਮੇਸ਼ਾ ਹੀ ਚਾਨਣ ਬਿਖੇਰਿਆ ਹੈ। ਆਪਣੀ ਬੇਮਿਸਾਲ ਸ਼ਾਇਰੀ ਅਤੇ ਉਮਦਾ ਗਾਇਕੀ ਨਾਲ ਦਿਲਾਂ 'ਤੇ ਰਾਜ ਕਰਨ ਵਾਲੇ ਸਤਿੰਦਰ ਸਰਤਾਜ ਇੱਕ ਵਾਰ ਫਿਰ ਪੰਜਾਬ ਪੰਜਾਬੀਅਤ ਅਤੇ ਆਬਾਂ ਦੀ ਇਸ ਧਰਤੀ ਨੂੰ ਆਪਣੀ ਨਵੀਂ ਮਿਊਜ਼ਿਕ ਐਲਬਮ ਡੇਡੀਕੇਟ ਕਰਨ ਜਾ ਰਹੇ ਹਨ। ਉਹਨਾਂ ਦੀ ਨਵੀਂ ਐਲਬਮ ਜਿਹੜੀ 'ਵਿਸ਼ਵ ਸੰਗੀਤ ਦਿਵਸ' ਯਾਨੀ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਐਲਬਮ ਦਾ ਨਾਮ ਹੈ 'ਸੈਵਨ ਰਿਵਰਜ਼ ਦਰਿਆਈ ਤਰਜ਼ਾਂ' ਜਿਸ 'ਚ ਸੱਤ ਗੀਤ ਹੋਣ ਵਾਲੇ ਹਨ ਅਤੇ ਸੱਤੇ ਗੀਤਾਂ ਦੇ ਨਾਮ ਦਰਿਆਵਾਂ ਦੇ ਨਾਮ 'ਤੇ ਹੈ।

 

View this post on Instagram

 

Remembering #JallianWalaBagh #100Years #April13th1919 ਤਵਾਰੀਖ਼ ਦੇ ਵਰਕਿਆਂ ਉੱਤੇ ਲਾਲ ਰੰਗ ਦਾ ਦਾਗ਼ ਵੀ ਦਿਸਦਾ। ਜਦੋਂ-ਜਦੋਂ ਅੰਮਿ੍ਰਤਸਰ ਤੱਕੀਏ ਜੱਲ੍ਹਿਆਂ ਵਾਲ਼ਾ ਬਾਗ਼ ਵੀ ਦਿਸਦਾ। ਸਜਦੇ ਕਰ ਸਰਤਾਜ ਅਕੀਦਤ ਨਾਲ਼ ਨਿਵਾ ਕੇ ਸੀਸ ਵੇ ਸ਼ਾਇਰਾ। ਸੌ ਸਾਲਾਂ ਦੇ ਮਗਰੋਂ ਵੀ ਨਾ ਮੱਠੀ ਹੁੰਦੀ ਚੀਸ ਵੇ ਸ਼ਾਇਰਾ।-#Sartaaj?? Twareekh de warkea’n uttey Laal rang da daag vi disda! Jdo’n-jdo’n Amritsar takkiye Jallian Wala Bagh vi disda ! Sajde kar Sartaaj aqeedat nal niva ke sees ve Shayra ! Sau saalan de magron vi na matthi hundi chees ve Shayra!

A post shared by Satinder Sartaaj (@satindersartaaj) on

ਇਹ ਦਰਿਆਈ ਤਰਜ਼ਾਂ ਸਾਂਝੇ ਪੰਜਾਬ ਦੇ ਸੱਤ ਦਰਿਆਵਾਂ ਦੀ ਕਹਾਣੀ ਬਿਆਨ ਕਰਦੀਆਂ ਨਜ਼ਰ ਆਉਣਗੀਆਂ।ਹਰ ਵਾਰ ਕੁਝ ਨਾ ਨਾ ਅਲੱਗ ਲਿਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦੇਣ ਵਾਲੇ ਪੰਜਾਬੀ ਸੰਗੀਤ ਦੇ ਸਰਤਾਜ ਨੇ ਇਸ ਵਾਰ ਪੂਰੀ ਪੰਜਾਬੀਅਤ ਨੂੰ ਆਪਣੀ ਇਸ ਨਵੀਂ ਐਲਬਮ ਨਾਲ ਤੋਹਫ਼ਾ ਦਿੱਤਾ ਹੈ।

ਹੋਰ ਵੇਖੋ : 150 ਤੋਂ ਵੱਧ ਸੱਭਿਆਚਾਰਕ ਗੀਤ ਦੇਣ ਵਾਲਾ ਗੀਤਕਾਰ ਸਾਬ ਪਨਗੋਟਾ ਹਾਲੇ ਵੀ ਰਹਿੰਦਾ ਹੈ ਬਾਲਿਆਂ ਦੀ ਛੱਤ ਹੇਠ

 

View this post on Instagram

 

#SevenRivers?ਦਰਿਆਈ ਤਰਜ਼ਾਂ #NewAlbum Coming on #21June 2019 #WorldMusicDay This is an affectionate expression towards the Ancient Geography of my Motherland & a manifestation about the value of Water for our beautiful planet Earth?. I am dedicating these 7 Songs to 7 Rivers for making us more aware & connected to this boon of Nature. ਨਜ਼ਰਾਨਾ ਕਬੂਲ ਕਰਨਾ ਜੀ ~ #Sartaaj? ੧: ਗੁਰਮੁਖੀ ਦਾ ਬੇਟਾ { ਸਤਲੁਜ } 1. Gurmukhi Da Beta { Sutlej } ੨: ਪਿਆਰ ਦੇ ਮਰੀਜ਼ { ਚੇਨਾਬ } 2. Pyar De Mareez { Chenab } ੩: ਤਵੱਜੋ { ਸਿੰਧ } 3. Twajjo { Sindh } ੪: ਹਮਾਇਤ { ਬਿਆਸ } 4. Hamayat { Beas } ੫: ਬਾਕੀ ਜਿਵੇਂ ਕਹੋਂਗੇ {ਜਿਹਲਮ} 5: Baki Jive’n Kahonge {Jhelum} ੬:ਦਹਿਲੀਜ਼ {ਘੱਗਰ} 6: Dehleez {Ghaggar} ੭: ਮਤਵਾਲੀਏ { ਰਾਵੀ } 7. Matwaliye { Raavi }

A post shared by Satinder Sartaaj (@satindersartaaj) on

ਜੇਕਰ ਗਾਣਿਆਂ ਦੀ ਗੱਲ ਕਰੀਏ ਤਾਂ ਪਹਿਲਾ ਗੀਤ ਹੈ ਗੁਰਮੁਖੀ ਦਾ ਬੇਟਾ ( ਸਤਲੁਜ ), ਦੂਜਾ ਪਿਆਰ ਦੇ ਮਰੀਜ਼ ( ਚੇਨਾਬ ), ਤੀਜਾ ਤਵੱਜੋ ( ਸਿੰਧ ),ਚੌਥਾ ਹਮਾਇਤ ( ਬਿਆਸ ),ਪੰਜਵਾਂ 'ਬਾਕੀ ਜਿਵੇਂ ਕਹੋਂਗੇ (ਜਿਹਲਮ)', ਛੇਵਾਂ 'ਦਹਿਲੀਜ਼ (ਘੱਗਰ)', ਸੱਤਵਾਂ ਮਤਵਾਲੀਏ ਜਿਹੜਾ ਰਾਵੀ ਦਰਿਆ 'ਤੇ ਅਧਾਰਿਤ ਹੈ। ਬੀਟ ਮਿਨਿਸਟਰ ਵੱਲੋਂ ਐਲਬਮ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ ਅਤੇ ਸਾਗਾ ਮਿਊਜ਼ਿਕ ਵੱਲੋਂ ਐਲਬਮ ਰਿਲੀਜ਼ ਕੀਤੀ ਜਾ ਰਹੀ ਹੈ। ਹਮੇਸ਼ਾ ਹੀ ਪੰਜਾਬੀਆਂ ਨੂੰ ਅਣਮੁੱਲੇ ਗੀਤ ਦੇਣ ਵਾਲੇ ਸਰਤਾਜ ਦਾ ਇਹ ਨਜ਼ਰਾਨਾ ਵੀ ਪੰਜਾਬੀ ਜ਼ਰੂਰ ਕਬੂਲ ਕਰਨਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network