ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ
‘ਸੀਤੋ ਮਰਜਾਨੀ’ ਟਾਈਟਲ ਹੇਠ ਬਣੀ ਫ਼ਿਲਮ ਡਾ. ਚਰਨਦਾਸ ਸਿੱਧੂ (Dr. Charandas Sidhu’s) ਦੇ ਨਾਟਕ ‘ਬਿੰਗੜ ਦੀ ਵਹੁਟੀ’ ‘ਤੇ ਆਧਾਰਿਤ ਹੈ। ਜਿਸ ਨੂੰ ਪੀਟੀਸੀ ਪਲੇਅ ਐਪ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਦੀ ਸਪੈਸ਼ਲ ਸਕਰੀਨਿੰਗ PTC DFFA Awards 2022 ਚ ਕੀਤੀ ਗਈ ਸੀ। ਦਰਸ਼ਕਾਂ ਦੇ ਨਾਲ-ਨਾਲ ਕਲਾਕਾਰਾਂ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆ ਰਹੀ ਹੈ। ਜਿਸ ਕਰਕੇ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਖੂਬ ਧੱਕ ਪਾ ਰਹੀ ਹੈ।
ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"
ਇਹ ਫ਼ਿਲਮ ਇੱਕ ਆਮ ਭਾਈਚਾਰੇ ਦੀ ਕਹਾਣੀ ਬਿਆਨ ਕਰਦੀ ਹੈ, ਜਿੱਥੇ ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਦੀ ਮਾਨਸਿਕਤਾ ਨੂੰ ਦੱਸਿਆ ਗਿਆ ਹੈ। ‘ਸੀਤੋ ਮਰਜਾਨੀ’ ਫ਼ਿਲਮ ਦੀ ਕਹਾਣੀ ਸੀਤੋ ਨਾਮ ਦੀ ਇੱਕ ਮੁਟਿਆਰ ਦੀ ਕਹਾਣੀ ਦੱਸਦੀ ਹੈ ਜਿਸ ਦਾ ਵਿਆਹ ਇੱਕ ਬਜ਼ੁਰਗ ਆਦਮੀ ਨਾਲ ਹੋਇਆ ਸੀ ਅਤੇ ਕਿਵੇਂ ਉਸ ਦੇ ਜ਼ਿੰਦਗੀ ਦੇ ਸੁਫ਼ਨੇ ਅਤੇ ਟੀਚੇ ਇੱਕ ਝਟਕੇ ਵਿੱਚ ਟੁੱਟ ਜਾਂਦੇ ਹਨ।
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਦਾ ਸਿਰ ਦਰਦ ਇਸ ਤਰ੍ਹਾਂ ਕੀਤਾ ਦੂਰ, ਪਤੀ ਨੇ ਸਾਂਝਾ ਕੀਤਾ ਇਹ ਵੀਡੀਓ
ਸੀਤੋ ਦੀ ਭੂਮਿਕਾ ਦ੍ਰਿਤੀ ਗੋਇਨਕਾ ਵੱਲੋਂ ਨਿਭਾਈ ਗਈ ਹੈ। ਜਦੋਂ ਕਿ ਪੰਕਜ ਬੈਰੀ ਉਨ੍ਹਾਂ ਦੇ ਪਤੀ ਵਜੋਂ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਪੰਜਬੀ ਮਨੋਰੰਜਨ ਜਗਤ ਦੇ ਦਿੱਗਜ ਕਲਾਕਾਰ ਜਿਵੇਂ ਨਿਰਮਲ ਰਿਸ਼ੀ, ਨਵਦੀਪ, ਗੁਰਿੰਦਰ ਮਕਨਾ ਅਤੇ ਆਰਜ਼ੂ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਖ਼ਾਸ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਪੀਟੀਸੀ ਪਲੇਅ ਉੱਤੇ ਕਮਾਲ ਦੀਆਂ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਸੋ ਇਨ੍ਹਾਂ ਫ਼ਿਲਮਾਂ ਨੂੰ ਦੇਖਣ ਲਈ ਡਾਉਨਲੋਡ ਕਰੋ ਪੀਟੀਸੀ ਪਲੇਅ ਐਪ।