ਦੇਸ਼ ਵਿੱਚ ਡਾਕਟਰੀ ਸਹੂਲਤਾਂ ਦੀ ਕਮੀ ਨੂੰ ਦੇਖ ਕੇ ਪ੍ਰਭ ਗਿੱਲ ਨੇ ਘੇਰੀ ਮੋਦੀ ਸਰਕਾਰ, ਟਵੀਟ ਕਰਕੇ ਕਹੀ ਇਹ ਗੱਲ
ਦੇਸ਼ ਵਿੱਚ ਜਿਸ ਹਿਸਾਬ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਉਸ ਹਿਸਾਬ ਨਾਲ ਦੇਸ਼ ਵਿੱਚ ਡਾਕਟਰੀ ਸਹੂਲਤਾਂ ਦੀ ਥੋੜ ਮਹਿਸੂਸ ਹੋਣ ਲੱਗੀ ਹੈ । ਕਈ ਹਸਪਤਾਲਾਂ ਵਿੱਚ ਤਾਂ ਆਕਸੀਜ਼ਨ ਨਹੀਂ ਮਿਲ ਰਹੀ, ਤੇ ਕਈ ਥਾਂਵਾ ਤੇ ਦਵਾਈਆਂ ਦੀ ਕਮੀ ਮਹਿਸੂਸ ਹੋਣ ਲੱਗੀ ਹੈ । ਇਸ ਸਭ ਦੇ ਚੱਲਦੇ ਸਮੇਂ ਦੀਆਂ ਸਰਕਾਰਾਂ ਤੇ ਕਈ ਸਵਾਲ ਉੱਠਣ ਲੱਗੇ ਹਨ ।
ਹੋਰ ਪੜ੍ਹੋ :
ਅੱਜ ਹੈ ਦੇਵ ਖਰੌੜ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਚੀਜ਼ ਤੋਂ ਸਭ ਤੋਂ ਵੱਧ ਡਰਦੇ ਹਨ ਦੇਵ ਖਰੌੜ
ਲੋਕਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿੱਚ ਹਾਲੇ ਵੀ ਡਾਕਟਰੀ ਸਹੂਲਤਾਂ ਨਾ ਮਿਲਣ ਕਰਕੇ ਲੋਕ ਮਰਦੇ ਹਨ । ਸਮੇਂ ਦੀਆਂ ਸਰਕਾਰਾਂ ਲੋਕਾ ਨੂੰ ਮੁੱਢਲੀਆਂ ਸਹੂਲਤਾਂ ਤੱਕ ਉਪਲਬਧ ਨਹੀਂ ਕਰਵਾ ਸਕੀਆਂ । ਇਸ ਸਭ ਨੂੰ ਲੈ ਕੇ ਗਾਇਕ ਪ੍ਰਭ ਗਿੱਲ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ ।
ਪ੍ਰਭ ਗਿੱਲ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕੋਲ ਬੁੱਤ ਬਨਾਉਣ ਲਈ ਤਾਂ ਕਰੋੜਾਂ ਰੁਪਏ ਹਨ ਪਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪੈਸੇ ਨਹੀਂ ਹਨ । ਇਸ ਟਵੀਟ ਵਿੱਚ ਉਹਨਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ਵਿੱਚ ਇੱਕ ਔਰਤ ਆਕਸੀਜ਼ਨ ਸਿਲੰਡਰ ਦੇ ਨਾਲ ਦਿਖਾਈ ਦੇ ਰਹੀ ਹੈ ।