ਸਾਨੀਆ ਮਿਰਜ਼ਾ ਦੀ ਭੈਣ ਅਨਮ ਤੇ ਅਸਦ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Reported by: PTC Punjabi Desk | Edited by: Lajwinder kaur  |  December 14th 2019 01:18 PM |  Updated: December 14th 2019 01:18 PM

ਸਾਨੀਆ ਮਿਰਜ਼ਾ ਦੀ ਭੈਣ ਅਨਮ ਤੇ ਅਸਦ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਜਿਨ੍ਹਾਂ ਨੇ ਵੀਰਵਾਰ ਨੂੰ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਨਾਲ ਨਿਕਾਹ ਕਰਵਾ ਲਿਆ ਹੈ। ਇਸ ਵਿਆਹ ‘ਚ ਦੋਵੇਂ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ।

 

View this post on Instagram

 

Arm ? @izhaan.mirzamalik

A post shared by Sania Mirza (@mirzasaniar) on

ਹੋਰ ਵੇਖੋ:ਤਸਵੀਰ ‘ਚ ਨਜ਼ਰ ਆ ਰਹੇ ਇਹ ਦੋਵੇਂ ਮੁੰਡੇ ਬਾਲੀਵੁੱਡ ਦੇ ਨੇ ਦਿੱਗਜ ਹੀਰੋ, ਪੰਜਾਬ ਨਾਲ ਰੱਖਦੇ ਨੇ ਸਬੰਧ, ਪਹਿਚਾਣੋ ਕੌਣ ਨੇ ਇਹ?

ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਹੈਦਰਾਬਾਦ ‘ਚ ਰੱਖੀ ਗਈ ਸੀ। ਬਾਲੀਵੁੱਡ ਦੀਆਂ ਫ਼ਿਲਮੀਂ ਹਸਤੀਆਂ ਰਿਸੈਪਸ਼ਨ ਪਾਰਟੀ 'ਚ ਪਹੁੰਚੀਆਂ ਸਨ। ਉਨ੍ਹਾਂ ਦੀ ਭੈਣ ਅਨਮ ਤੇ ਅਸਦ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵੀ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।  ਸਾਨੀਆ ਮਿਰਜ਼ਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਡਾਰਕ ਮੈਰੂਨ ਰੰਗ ਦੇ ਲਹਿੰਗੇ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਨੇ। ਇਸ ਤਸਵੀਰ ‘ਚ ਉਹ ਆਪਣੇ ਪੁੱਤਰ ਇਜ਼ਹਾਨ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਘੰਟੇ ‘ਚ ਹੀ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 

View this post on Instagram

 

Dream. #AbBasAnamHi

A post shared by Anam Mirza (@anammirzaaa) on

ਇਸ ਤੋਂ ਪਹਿਲਾਂ ਸਾਨੀਆ ਮਿਰਜ਼ਾ ਨੇ ਅਨਾਮ ਦੀ ਹਲਦੀ ਅਤੇ ਸੰਗੀਤ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਆਪਣੇ ਸ਼ੋਸਲ ਮੀਡੀਆ ਅਕਾਉਂਸ ਉੱਤੇ ਸ਼ੇਅਰ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਅਨਮ ਮਿਰਜ਼ਾ ਦਾ ਪਹਿਲਾ ਵੀ ਨਿਕਾਹ ਹੋ ਚੁੱਕਿਆ ਹੈ। ਉਨ੍ਹਾਂ ਦਾ ਪਹਿਲਾ ਨਿਕਾਹ ਹੈਦਰਾਬਾਦ ਦੇ ਬਿਜ਼ਨੈੱਸਮੈਨ ਅਕਬਰ ਰਾਸ਼ਿਦ ਨਾਲ ਹੋਇਆ ਸੀ ਪਰ 2 ਸਾਲ ਬਾਅਦ ਹੀ ਉਹ ਵੱਖ ਹੋ ਗਏ ਸਨ। ਸਾਨੀਆ ਦੀ ਭੈਣ ਅਨਮ ਮਿਰਜ਼ਾ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਨੇ ਤੇ ਆਪਣਾ ਫੈਸ਼ਨ ਆਉੂਟਲੈਟ ਚਲਾਉਂਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network