ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ

Reported by: PTC Punjabi Desk | Edited by: Lajwinder kaur  |  November 22nd 2021 10:25 AM |  Updated: November 22nd 2021 10:58 AM

ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ

ਪੁਖਰਾਜ ਭੱਲਾ (Pukhraj Bhalla ) ਅਤੇ ਦੀਸ਼ੂ ਸਿੱਧੂ (Dishu Sidhu) ਜੋ ਕਿ 19 ਨਵੰਬਰ ਨੂੰ ਵਿਆਹ (Wedding) ਦੇ ਬੰਧਨ ‘ਚ ਬੱਝ ਚੁੱਕੇ ਹਨ । ਬੀਤੀ ਰਾਤ ਉਨ੍ਹਾਂ ਦੇ ਵਿਆਹ ਤੋਂ ਬਾਅਦ ਹੁੰਦੀ ਰਿਸ਼ੈਪਸ਼ਨ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of pukhraj bhalla image source : Instagram

ਜੀ ਹਾਂ ਇਸ ਖ਼ਾਸ ਮੌਕੇ ਉੱਤੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਪਹੁੰਚੇ । ਗਾਇਕ ਪ੍ਰੀਤ ਹਰਪਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕਰਕੇ ਪੁਖਰਾਜ ਭੱਲਾ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਨੇ। ਵੀਡੀਓ 'ਚ ਦੇਖ ਸਕਦੇ ਹੋ ਪ੍ਰੀਤ ਹਰਪਾਲ ਅਤੇ ਕਰਮਜੀਤ ਅਨਮੋਲ ਗੀਤ ਗਾ ਕੇ ਰੰਗ ਬੰਨਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਵੈਡਿੰਗ ਰਿਸ਼ੈਪਸ਼ਨ wedding reception 'ਚ ਕਈ ਪੰਜਾਬੀ ਕਲਾਕਾਰ ਪਹੁੰਚੇ ਸੀ।

ਹੋਰ ਪੜ੍ਹੋ : ਪੁਖਰਾਜ ਭੱਲਾ ਦੇ ਵਿਆਹ ‘ਤੇ ਮਿਲੀਆਂ ਦੂਹਰੀਆਂ ਖੁਸ਼ੀਆਂ, ਜਸਵਿੰਦਰ ਭੱਲਾ ਨੇ ਕਿਸਾਨਾਂ ਦੀ ਜਿੱਤ ਦੇ ਲਾਏ ਨਾਅਰੇ

dishu and pukhraj image source : Instagram

ਸੋਸ਼ਲ ਮੀਡੀਆ ਉੱਤੇ ਪੁਖਰਾਜ ਅਤੇ ਦੀਸ਼ੂ ਦੀਆਂ ਵੈਡਿੰਗ ਰਿਸ਼ੈਪਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਚ ਦੇਖ ਸਕਦੇ ਹੋ ਪੁਖਰਾਜ ਨੇ ਸਟਾਈਲਿਸ਼ ਪੈਂਟ ਕੋਟ ਪਾਇਆ ਹੋਇਆ ਹੈ ਅਤੇ ਦੀਸ਼ੂ ਨੇ ਸਟਾਈਲਿਸ਼ ਲਹਿੰਗਾ ਪਾਇਆ ਹੋਇਆ ਹੈ । ਦੋਵਾਂ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ਪੁਖਰਾਜ ਭੱਲਾ ਪਹਿਲਾ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ (Yaar Jigree Kasooti Degree) ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਉਹ ਬਹੁਤ ਜਲਦ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਅਤੇ ‘ਹੇਟਰਜ਼’ ਟਾਈਟਲ ਹੇਠ ਬਣੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਅਦਾਕਾਰੀ ਦੇ ਨਾਲ ਉਹ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਉਹ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗੱਲ ਕਰੀਏ ਪੁਰਖਰਾਜ ਭੱਲਾ ਦੇ ਪਿਤਾ ਅਤੇ ਕਾਮੇਡੀ ਕਿੰਗ-ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ।

 

 

View this post on Instagram

 

A post shared by Preet Harpal (@preet.harpal)

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network