ਇੱਕੋ ਜਿਹੇ ‘Night Suit’ ‘ਚ ਗਿੱਪੀ ਗਰੇਵਾਲ ਨਜ਼ਰ ਆਏ ਆਪਣੇ ਬੱਚਿਆਂ ਦੇ ਨਾਲ, ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ਇਹ ਤਸਵੀਰ

Reported by: PTC Punjabi Desk | Edited by: Lajwinder kaur  |  October 09th 2020 04:33 PM |  Updated: October 09th 2020 04:33 PM

ਇੱਕੋ ਜਿਹੇ ‘Night Suit’ ‘ਚ ਗਿੱਪੀ ਗਰੇਵਾਲ ਨਜ਼ਰ ਆਏ ਆਪਣੇ ਬੱਚਿਆਂ ਦੇ ਨਾਲ, ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ਇਹ ਤਸਵੀਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਏਨੀਂ ਦਿਨੀਂ ਉਹ ਵਿਦੇਸ਼ ‘ਚ ਆਪਣੀ ਅਗਲੇ ਸਾਲ ਆਉਣ ਵਾਲੀ ਫ਼ਿਲਮ ‘ਪਾਣੀ ‘ਚ ਮਧਾਣੀ’ ‘ਤੇ ਕੰਮ ਕਰ ਰਹੇ ਨੇ । ਉਨ੍ਹਾਂ ਦੇ ਇੱਕ ਨਵੀਂ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ।

cycling gippy grewal with sons ਹੋਰ ਪੜ੍ਹੋ : ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ

ਇਸ ਫੋਟੋ ‘ਚ ਗਿੱਪੀ ਗਰੇਵਾਲ ਆਪਣੇ ਤਿੰਨੋਂ ਬੇਟੇ ਏਕਮ, ਸ਼ਿੰਦੇ ਤੇ ਗੁਰਬਾਜ਼ ਦੇ ਨਾਲ ਦਿਖਾਈ ਦੇ ਰਹੇ ਨੇ । ਚਾਰੋਂ ਜਣੇ ਇੱਕੋ ਜਿਹੇ ਨਾਈਟ ਸੂਟ ‘ਚ ਦਿਖਾਈ ਦੇ ਰਹੇ ਹਨ । ਦਰਸ਼ਕਾਂ ਨੂੰ ਪਿਓ-ਪੁੱਤਾਂ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਇਹ ਤਸਵੀਰ ਕਈ ਪੇਜ਼ ਉੱਤੇ ਵਾਇਰਲ ਹੋ ਰਹੀ ਹੈ ।

image of gippy grewal with son

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ 'The Main Man' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । ਇਸ ਤੋਂ ਇਲਾਵਾ ਉਹ ਅਗਲੇ ਸਾਲ ‘ਪਾਣੀ ‘ਚ ਮਧਾਣੀ’ ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ ।

gippy greawal with kids


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network