ਮੌਨੀ ਰਾਏ ਤੇ ਸੂਰਜ ਨਾਂਬਿਆਰ ਦੇ ਹਨੀਮੂਨ ਦੀਆਂ ਤਸਵੀਰਾਂ ਸਾਹਮਣੇ ਆਈਆਂ, ਕਸ਼ਮੀਰ 'ਚ ਮਸਤੀ ਕਰਦੇ ਆਏ ਨਜ਼ਰ

Reported by: PTC Punjabi Desk | Edited by: Lajwinder kaur  |  February 07th 2022 12:10 PM |  Updated: February 07th 2022 12:10 PM

ਮੌਨੀ ਰਾਏ ਤੇ ਸੂਰਜ ਨਾਂਬਿਆਰ ਦੇ ਹਨੀਮੂਨ ਦੀਆਂ ਤਸਵੀਰਾਂ ਸਾਹਮਣੇ ਆਈਆਂ, ਕਸ਼ਮੀਰ 'ਚ ਮਸਤੀ ਕਰਦੇ ਆਏ ਨਜ਼ਰ

ਮੌਨੀ ਰਾਏ Mouni Roy  ਨੇ 27 ਜਨਵਰੀ ਨੂੰ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਮੌਨੀ ਹੁਣ ਪਤੀ ਸੂਰਜ ਦੇ ਨਾਲ ਹਨੀਮੂਨ ਲਈ ਰਵਾਨਾ ਹੋ ਗਈ ਹੈ। ਮੌਨੀ ਰਾਏ ਨੇ ਆਪਣੇ ਹਨੀਮੂਨ ਦੀਆਂ ਕੁਝ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ (Mouni Roy and Suraj Nambiar's honeymoon )।

ਹੋਰ ਪੜ੍ਹੋ : ਐਮੀ ਵਿਰਕ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਖੱਬੀ ਖਾਣ’, ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

Mouni Roy

Image Source: Instagramਅਦਾਕਾਰਾ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਹਨੀਮੂਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਤਸਵੀਰਾਂ 'ਚ ਮੌਨੀ ਅਤੇ ਸੂਰਜ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਆਪਣੇ ਹੋਟਲ ਦੇ ਕਮਰੇ ਦੀ ਝਲਕ ਵੀ ਦਿਖਾਈ ਹੈ। ਮੌਨੀ ਅਤੇ ਸੂਰਜ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਤੱਕ ਲੱਖਾਂ ਲਾਈਕਸ ਤੇ ਵੱਡੀ ਗਿਣਤੀ ਚ ਕਲਾਕਾਰਾਂ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਹਨ। ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਮੌਨੀ ਰਾਏ ਉੱਚ ਗਰਦਨ ਵਾਲੇ ਸਵੈਟਰ ਅਤੇ ਕਾਲੇ ਡੈਨਿਮ ਜੀਨਸ ਵਿੱਚ ਨਜ਼ਰ ਆ ਰਹੀ ਹੈ, ਜਦੋਂ ਕਿ ਸੂਰਜ ਨੇ ਇੱਕ ਰੰਗੀਨ ਸਵੈਟਰ ਦੇ ਨਾਲ ਫਰਮਲ ਪੈਂਟ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਸੁਪਰਹਿੱਟ ਕਹਿ ਰਹੇ ਹਨ।

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਇੱਕ ਵਾਰ ਫਿਰ ਤੋਂ ਖ਼ੂਬਸੂਰਤ ਗੀਤ ਦੇ ਨਾਲ ਹੋਏ ਦਰਸ਼ਕਾਂ ਦਾ ਰੂਬਰੂ, ‘ਜ਼ਿੰਦਾਬਾਦ ਜ਼ਿੰਦਗੀ’ ਗਾਣਾ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Mouni Roy Image Source: Instagram

ਹਨੀਮੂਨ ਲਈ ਕਸ਼ਮੀਰ ਰਵਾਨਾ ਹੋਣ ਤੋਂ ਪਹਿਲਾਂ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਨੇ ਦੋਸਤਾਂ ਨਾਲ ਇੱਕ ਜ਼ਬਰਦਸਤ ਪਾਰਟੀ ਕੀਤੀ। ਇਸ ਪਾਰਟੀ 'ਚ ਮੰਦਿਰਾ ਬੇਦੀ ਵੀ ਪਹੁੰਚੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਨੀ ਰਾਏ ਨੂੰ ਸ਼ੁਰੂਆਤੀ ਦਿਨਾਂ 'ਚ ਬਿੱਗ ਬੌਸ 15 'ਚ ਮਹਿਮਾਨ ਵਜੋਂ ਨਜ਼ਰ ਆਈ ਸੀ। ਉਹ ਕਰਨ ਜੌਹਰ ਦੀ ਮੋਸਟ ਅਵੇਟਡ ਫ਼ਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਟੀਵੀ ਸੀਰੀਅਲਾਂ 'ਚ ਵੀ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by mon (@imouniroy)

 

View this post on Instagram

 

A post shared by mon (@imouniroy)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network