ਦੂਜੀ ਵਾਰ ਪ੍ਰੈਗਨੈਂਟ ਦੇਬੀਨਾ ਬੈਨਰਜੀ ਕਰ ਰਹੀ ਹੈ ਖੂਬ ਕਸਰਤ, ਅਦਾਕਾਰਾ ਨੂੰ ਪ੍ਰਸ਼ੰਸਕ ਕਹਿ ਰਹੇ ਨੇ ‘ਸੁਪਰ ਮੰਮੀ’

Reported by: PTC Punjabi Desk | Edited by: Lajwinder kaur  |  August 30th 2022 05:56 PM |  Updated: August 30th 2022 05:45 PM

ਦੂਜੀ ਵਾਰ ਪ੍ਰੈਗਨੈਂਟ ਦੇਬੀਨਾ ਬੈਨਰਜੀ ਕਰ ਰਹੀ ਹੈ ਖੂਬ ਕਸਰਤ, ਅਦਾਕਾਰਾ ਨੂੰ ਪ੍ਰਸ਼ੰਸਕ ਕਹਿ ਰਹੇ ਨੇ ‘ਸੁਪਰ ਮੰਮੀ’

Second Time Pregnant Debina Bonnerjee hits the gym , see video: ਟੈਲੀਵਿਜ਼ਨ ਅਦਾਕਾਰਾ ਦੇਬੀਨਾ ਬੈਨਰਜੀ ਉਨ੍ਹਾਂ ਸਾਰੀਆਂ ਔਰਤਾਂ ਲਈ ਪ੍ਰੇਰਨਾ ਹੈ ਜੋ ਗਰਭ ਅਵਸਥਾ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। IVF ਤੋਂ ਲੈ ਕੇ ਗਰਭਵਤੀ ਹੋਣ ਦੇ ਸਾਰੇ ਇਲਾਜਾਂ ਤੱਕ, ਦੇਬੀਨਾ ਨੇ ਆਪਣੀ ਪਹਿਲੀ ਗਰਭ ਅਵਸਥਾ ਲਈ ਬਹੁਤ ਕੁਝ ਕੀਤਾ ਹੈ। ਹਾਲਾਂਕਿ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਦੇ ਇੱਕ ਮਹੀਨੇ ਦੇ ਅੰਦਰ ਹੀ ਉਹ ਦੂਜੀ ਵਾਰ ਗਰਭਵਤੀ ਹੋ ਗਈ, ਜੋ ਉਸ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ।

ਹੋਰ ਪੜ੍ਹੋ : ਬੇਟੇ ਗੋਲਾ ਨਾਲ ਸਕੂਲੀ ਡਰੈੱਸ 'ਚ ਨਜ਼ਰ ਆਈ ਭਾਰਤੀ ਸਿੰਘ, ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Pregnant Debina Bonnerjee’s workout video sets major fitness goals image From instagram

ਦੇਬੀਨਾ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਬਹੁਤ ਹੀ ਮਿੱਠੇ ਤਰੀਕੇ ਨਾਲ ਕੀਤਾ ਸੀ। ਉਸਨੇ 16 ਅਗਸਤ 2022 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਰਿਵਾਰਕ ਤਸਵੀਰ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਸੋਨੋਗ੍ਰਾਫੀ ਰਿਪੋਰਟ ਸਾਂਝੀ ਕਰਦੇ ਹੋਏ ਖੁਲਾਸਾ ਕੀਤਾ ਸੀ ਕਿ ਉਹ ਤਿੰਨ ਤੋਂ ਜਲਦੀ ਹੀ ਚਾਰ ਹੋਣ ਵਾਲੇ ਹਨ।

debina image image From instagram

ਦੇਬੀਨਾ ਨੇ ਆਪਣੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਆਪਣੀ ਰੁਟੀਨ ਵਾਲੀ ਕਸਰਤ ਸ਼ੇਅਰ ਕੀਤੀ ਹੈ। ਇਸ ਵੀਡੀਓ ਚ ਉਹ ਆਪਣੇ ਕੋਚ ਨਾਲ ਆਪਣੀ ਕਸਰਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਆਪਣਾ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

Debina Bonerjee And Gurmeet-min image From instagram

ਦੇਬੀਨਾ ਨੇ ਆਪਣੇ ਵੀਲੌਗ ਵਿੱਚ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਭਾਰ ਘਟਾਉਣ ਲਈ ਕਸਰਤ ਨਹੀਂ ਕਰ ਰਹੀ ਹੈ। ਉਸਨੇ ਕਿਹਾ ਕਿ ਉਹ ਭਾਰ ਘਟਾਉਣ ਲਈ ਨਹੀਂ, ਬਲਕਿ ਤੰਦਰੁਸਤ ਅਤੇ ਫਿੱਟ ਰਹਿਣ ਲਈ ਕਸਰਤ ਕਰ ਰਹੀ ਹੈ। ਆਪਣੀ ਵੀਡੀਓ ਦੇ ਅੰਤ ਵਿੱਚ, ਉਸਨੇ ਇਹ ਵੀ ਜਵਾਬ ਦਿੱਤਾ ਕਿ ਗਰਭ ਅਵਸਥਾ ਦੌਰਾਨ ਕਿਸ ਨੂੰ ਕਸਰਤ ਕਰਨੀ ਚਾਹੀਦੀ ਹੈ ਅਤੇ ਕਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਵਰਕਆਊਟ ਕਰਨ ਤੋਂ ਬਚਣਾ ਚਾਹੀਦਾ ਹੈ।

 

 

View this post on Instagram

 

A post shared by Debina Bonnerjee (@debinabon)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network