ਭੰਗੜਾ ਪਾਉਣ ਲਈ ਹੋ ਜਾਓ ਤਿਆਰ, ਰਿਲੀਜ਼ ਹੋਇਆ 'ਕੈਰੀ ਆਨ ਜੱਟਾ 2' ਦਾ ਦੁੱਜਾ ਗੀਤ (ਵੀਡੀਓ)

Reported by: PTC Punjabi Desk | Edited by: Gourav Kochhar  |  May 08th 2018 11:21 AM |  Updated: May 08th 2018 11:21 AM

ਭੰਗੜਾ ਪਾਉਣ ਲਈ ਹੋ ਜਾਓ ਤਿਆਰ, ਰਿਲੀਜ਼ ਹੋਇਆ 'ਕੈਰੀ ਆਨ ਜੱਟਾ 2' ਦਾ ਦੁੱਜਾ ਗੀਤ (ਵੀਡੀਓ)

ਸੁਪਰਹਿੱਟ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਗਿੱਪੀ ਗਰੇਵਾਲ Gippy Grewal ਦੇ ਨਾਲ ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦਾ ਕੱਦ ਹੋਰ ਉੱਚਾ ਕੀਤਾ ਸੀ। ਹੁਣ ਇਸ ਫਿਲਮ ਦਾ ਸੀਕੁਅਲ ਬਣ ਕੇ ਤਿਆਰ ਹੈ, ਜਿਸ ਦਾ ਨਾਂ 'ਕੈਰੀ ਆਨ ਜੱਟਾ 2 Carry On Jatta 2' ਹੈ। ਫਿਲਮ ਦੇ ਟਰੇਲਰ ਤੇ ਟਾਈਟਲ ਟਰੈਕ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਕ ਦਿਨ 'ਚ ਇਸ ਫਿਲਮ ਦੇ ਟਰੇਲਰ ਨੂੰ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ।

Carry On Jatta 2 - Trailer Launch Poster

ਹੁਣ ਇਸ ਫਿਲਮ ਦਾ ਨਵਾਂ ਗੀਤ 'ਭੰਗੜਾ ਪਾ ਲਈਏ' ਰਿਲੀਜ਼ ਹੋਇਆ ਹੈ ਜਿਸਨੂੰ ਤੁਸੀਂ ਚੈਨਲ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਸਕਲੂਸੀਵ ਵੇਖ ਸਕਦੇ ਹੋ | ਗੀਤ ਦੇ ਨਾਮ ਤੋਂ ਹੀ ਜ਼ਾਹਿਰ ਹੈ ਕਿ ਗੀਤ ਨੱਚਣ ਤੇ ਭੰਗੜਾ ਪਾਉਣ ਲਈ ਮਜਬੂਰ ਕਰਨ ਵਾਲਾ ਹੈ। ਗੀਤ 'ਚ ਸਿਤਾਰਿਆਂ ਦੀ ਐਨਰਜੀ ਕਮਾਲ ਦੀ ਹੈ। 'ਭੰਗੜਾ ਪਾ ਲਈਏ' ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ Gippy Grewal ਤੇ ਮੰਨਤ ਨੂਰ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।

https://www.youtube.com/watch?v=WYa2qi0s9Ek

ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਗਿੱਪੀ ਗਰੇਵਾਲ Gippy Grewal , ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰੇਆ ਸ਼੍ਰੀਵਾਸਤਵ ਨੇ ਲਿਖਿਆ ਹੈ। ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

gippy grewal


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network