ਲਾਵਾਂ ਫੇਰੇ 'ਚ ਜੀਜੇ ਪਾਉਣਗੇ ਧੁੱਮਾਂ, ਟ੍ਰੇਲਰ ਹੋ ਰਿਹਾ ਹੈ ਜਾਰੀ

Reported by: PTC Punjabi Desk | Edited by: Gourav Kochhar  |  January 02nd 2018 06:49 AM |  Updated: January 02nd 2018 06:49 AM

ਲਾਵਾਂ ਫੇਰੇ 'ਚ ਜੀਜੇ ਪਾਉਣਗੇ ਧੁੱਮਾਂ, ਟ੍ਰੇਲਰ ਹੋ ਰਿਹਾ ਹੈ ਜਾਰੀ

Roshan Prince released second poster of his movie Laavan Phere: ਲਓ ਜੀ ਰੋਸ਼ਨ ਪ੍ਰਿੰਸ ਦੇ ਫੈਨਸ ਲਈ ਇਕ ਵੱਡੀ ਖੁਸ਼ਖਬਰੀ ਹੈ | ਜਿਵੇ ਜਿਵੇ ਦਿਨ ਬੀਤ ਰਹੇ ਨੇ ਉਨ੍ਹਾਂ ਦੀ ਫ਼ਿਲਮ ਲਾਵਾਂ ਫੇਰੇ ਦੀ ਪਹਿਲੀ ਝੱਲਕ ਅਤੇ ਫ਼ਿਲਮ ਰਿਲੀਜ਼ ਹੋਣ ਦੀ ਮਿੱਤੀ ਨੇੜੇ ਆ ਰਹੀ ਹੈ |

ਅੱਜ ਉਨ੍ਹਾਂ ਦੀ ਫ਼ਿਲਮ ਦਾ ਦੂਜਾ ਪੋਸਟਰ ਰਿਲੀਜ਼ ਹੋ ਗਿਆ ਹੈ | ਲਾਵਾਂ ਫੇਰੇ Laavaan Phere ਇਕ ਅਜਿਹੀ ਫ਼ਿਲਮ ਹੈ ਜਿਸ ਦੇ ਟ੍ਰੇਲਰ ਤਕ ਦੇ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡਿਆ ਤੇ ਇਸ ਦੀ ਚਰਚਾ ਜ਼ੋਰਾਂ ਸ਼ੋਰਾਂ ਤੇ ਹੈ | ਜਿਸ ਨਾਲ ਤਾਂ ਇਹੀ ਲੱਗ ਰਿਹਾ ਹੈ ਕਿ ਫ਼ਿਲਮ ਇਸ ਸਾਲ ਚੰਗੀ ਛਾਪ ਸੈੱਟ ਕਰੇਗੀ ਤੇ ਰੋਸ਼ਨ ਪ੍ਰਿੰਸ Roshan Prince ਦੇ ਕਰਿਅਰ ਦੀ ਸੱਭ ਤੋਂ ਹਿੱਟ ਫ਼ਿਲਮਾਂ 'ਚ ਸ਼ੁਮਾਰ ਹੋਏਗੀ |

ਫ਼ਿਲਮ ਦੇ ਟ੍ਰੇਲਰ ਦੀ ਤਾਰੀਕ ਆਈ ਸਾਮਣੇ:

ਜਿੰਨ੍ਹੀ ਬੇਸਬਰੀ ਨਾਲ ਲੋਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਹੀ ਚਾਅ ਹੈ ਰੋਸ਼ਨ ਪ੍ਰਿੰਸ ਨੂੰ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦਾ | ਅੱਜ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਜਾਰੀ ਕਰਨ ਦੀ ਤਾਰੀਕ ਦਾ ਖੁਲਾਸਾ ਕਿੱਤਾ ਹੈ | ਉਨ੍ਹਾਂ ਦੁਆਰਾ ਫ਼ਿਲਮ ਦਾ ਟ੍ਰੇਲਰ 5 ਜਨਵਰੀ ਨੂੰ ਰਿਲੀਜ਼ ਕਿੱਤਾ ਜਾਵੇਗਾ ਤੇ ਕੈਪਸ਼ਨ ਵਿਚ ਲਿਖਿਆ ਹੈ:

"ਕੁੱਕੀ, ਪੱਪੀ ਅਤੇ ਸੱਤੀ..

ਇਹ ਵੀ ਉਪਰੋਂ ਉਪਰੋਂ ਹੀ ਹੱਸਦੀਆਂ ਨੇ!! ਆਪਣੇ ਘਰਵਾਲਿਆਂ ਨਾਲੋਂ ਘੱਟ ਨੀ ਇਹ ਮਿਸਣੀਆਂ!! ਹਨੀ ਦੇ ਵਿਆਹ 'ਚ ਘੱਟ ਪੰਗੇ ਨਹੀਂ ਪਾਏ ਇਨ੍ਹਾਂ ਨੇ.. ਜਿਹੋ ਜਿਹੇ ਜੀਜੇ, ਓਹੋ ਜਹੀਆਂ ਈ ਭੈਣਾਂ..!!

ਟ੍ਰੇਲਰ ਆ ਰਿਹਾ ਬਸ ੩ ਦਿਨ ਬਾਅਦ !! 5 ਜਨਵਰੀ ਸਵੇਰੇ 10:05 AM"


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network