ਕੀ ਪਹਿਲੇ ਹਫਤੇ 'ਚ ਸਾਲ ਦੀ ਸਭ ਤੋਂ ਵੱਡੀ ਫਿਲਮ ਬਣੇਗੀ ਕੇਸਰੀ, ਜਾਣੋ ਦੋ ਦਿਨਾਂ ਦੀ ਜ਼ਬਰਦਸਤ ਕਮਾਈ

Reported by: PTC Punjabi Desk | Edited by: Aaseen Khan  |  March 23rd 2019 03:28 PM |  Updated: March 23rd 2019 03:28 PM

ਕੀ ਪਹਿਲੇ ਹਫਤੇ 'ਚ ਸਾਲ ਦੀ ਸਭ ਤੋਂ ਵੱਡੀ ਫਿਲਮ ਬਣੇਗੀ ਕੇਸਰੀ, ਜਾਣੋ ਦੋ ਦਿਨਾਂ ਦੀ ਜ਼ਬਰਦਸਤ ਕਮਾਈ

ਕੀ ਪਹਿਲੇ ਹਫਤੇ 'ਚ ਸਾਲ ਦੀ ਸਭ ਤੋਂ ਵੱਡੀ ਫਿਲਮ ਬਣੇਗੀ ਕੇਸਰੀ, ਜਾਣੋ ਦੋ ਦਿਨਾਂ ਦੀ ਜ਼ਬਰਦਸਤ ਕਮਾਈ: ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਕੇਸਰੀ' ਦਾ ਜਲਵਾ ਬਾਕਸ ਆਫਿਸ 'ਤੇ ਬਰਕਰਾਰ ਹੈ। ਪਹਿਲੇ ਦਿਨ ਹੀ ਫਿਲਮ ਕੇਸਰੀ ਨੇ ਬਾਕਸ ਆਫਿਸ 'ਤੇ ਧਮਾਕੇਦਾਰ ਓਪਨਿੰਗ ਕਰਕੇ ਦਰਸਾ ਦਿੱਤਾ ਹੈ ਕਿ ਫਿਲਮ ਕਈ ਰਿਕਾਰਡ ਤੋੜਨ ਵਾਲੀ ਹੈ। ਫਿਲਮ ਨੇ ਪਹਿਲੇ ਦਿਨ 21 ਕਰੋੜ ਦੀ ਕਮਾਈ ਕਰ 2019 ਦੀ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ। ਉੱਥੇ ਹੀ ਦੂਸਰੇ ਦਿਨ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਬਾਕਸ ਆਫਿਸ ਇੰਡੀਆ ਅਤੇ ਫਿਲਮ ਐਨਾਲਿਸ੍ਟ ਤਰਨ ਆਦਰਸ਼ ਮੁਤਾਬਿਕ ਫਿਲਮ ਨੇ ਦੂਜੇ ਦਿਨ16.76 ਕਰੋੜ ਦੇ ਲੱਗਭਗ ਕਮਾਈ ਕਰ ਲਈ ਹੈ।

ਇਸ ਤਰਾਂ ਫਿਲਮ ਨੇ ਕੁੱਲ 37.76 ਕਰੋੜ ਰੁਪਏ ਦੋ ਦਿਨਾਂ 'ਚ ਹੀ ਕਮਾ ਲਏ ਹਨ। ਸ਼ਨੀਵਾਰ ਤੇ ਐਤਵਾਰ ਨੂੰ ਫਿਲਮ ਦੀ ਕਮਾਈ ਦੇ ਅਨੁਮਾਨ ਇਸ ਤੋਂ ਵੀ ਵੱਧ ਲਗਾਏ ਜਾ ਰਹੇ ਹਨ। ਅੰਦਾਜ਼ਾ ਲਗਿਆ ਜਾ ਰਿਹਾ ਹੈ ਕੇਸਰੀ ਫਿਲਮ ਆਪਣੇ ਪਹਿਲੇ ਵੀਕਐਂਡ 'ਤੇ 100 ਕਰੋੜ ਤੋਂ ਪਾਰ ਜਾ ਸਕਦੀ ਹੈ ਅਤੇ ਸਾਲ 2019 ਦੀ ਸਭ ਤੋਂ ਵੱਡੀ ਫਿਲਮ ਬਣ ਸਕਦੀ ਹੈ।

ਸਾਰਾਗੜੀ ਦੇ ਯੁੱਧ ‘ਤੇ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੀ ਅਨੁਰਾਗ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਚ ਅਕਸ਼ੈ ਕੁਮਾਰ ਦੀ ਅਦਾਕਾਰੀ ਦੀਆਂ ਤਾਰੀਫਾਂ ਰਿਕਾਰਡ ਤੋੜ ਰਹੀਆਂ ਹਨ। ਅਨੁਰਾਗ ਸਿੰਘ ਦੇ ਡਾਇਰੈਕਸ਼ਨ ਦੀ ਵੀ ਖਾਸੀ ਪ੍ਰਸ਼ੰਸ਼ਾ ਹੋ ਰਹੀ ਹੈ।ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ‘ਚ ਹਨ।

ਹੋਰ ਵੇਖੋ : 2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !

ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network