ਸਤਵਿੰਦਰ ਬੁੱਗਾ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਤਾਰਾਗੜ੍ਹ ‘ਚ ਸੇਵਾ ਲਈ ਪਹੁੰਚੇ, ਐੱਨ ਆਰ ਆਈ ਵੀਰਾਂ ਨੂੰ ਵੀ ਸੇਵਾ ਲਈ ਅੱਗੇ ਆਉੇਣ ਦੀ ਕੀਤੀ ਅਪੀਲ
ਸਤਵਿੰਦਰ ਬੁੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਕਿਲਿ੍ਹਆਂ ਚੋਂ ਇੱਕ ਕਿਲੇ ਤਾਰਾਗੜ੍ਹ ਸਾਹਿਬ
ਦੀਆਂ ਹਨ ,ਜੋ ਕਿ ਅਨੰਦਪੁਰ ਸਾਹਿਬ ਤੋਂ ਪੰਜ ਕੁ ਕਿਲੋਮੀਟਰ ਦੀ ਦੂਰੀ ‘ਤੇ ਹਿਮਾਚਲ ਦੀ ਸਰਹੱਦ ਦੇ ਕੋਲ ਸਥਿਤ ਹੈ । ਇਸ ਅਸਥਾਨ ‘ਤੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ।
Image From Instagram
ਹੋਰ ਪੜ੍ਹੋ : ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਚੁੱਕਿਆ ਵੱਡਾ ਕਦਮ, ਨੇਹਾ ਨੇ ਕਿਹਾ ਤਜ਼ਰਬਾ ਰਿਹਾ ਬਹੁਤ ਬੁਰਾ
Image From Instagram
ਸਤਵਿੰਦਰ ਬੁੱਗਾ ਵੀ ਕਾਰ ਸੇਵਾ ਦੇ ਲਈ ਇਸ ਅਸਥਾਨ ‘ਤੇ ਪਹੁੰਚੇ ਹੋਏ ਹਨ । ਗਾਇਕ ਨੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਐੱਨ ਆਰ ਆਈ ਭਰਾਵਾਂ ਨੂੰ ਵੀ ਇਸ ਸੇਵਾ ‘ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ । ਸਤਵਿੰਦਰ ਬੁੱਗਾ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦੇ ਰਹਿੰਦੇ ਹਨ ।
Image From Instagram
ਇਸ ਦੇ ਨਾਲ ਹੀ ਉਹ ਆਪਣੇ ਪਿਤਾ ਨੂੰ ਵੀ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਹਨ । ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ । ਉਹ ਲਗਾਤਾਰ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦਾ ਪੁੱਤਰ ਅਮਨਿੰਦਰ ਬੁੱਗਾ ਵੀ ਗਾਇਕੀ ਦੇ ਖੇਤਰ ‘ਚ ਕੰਮ ਕਰ ਰਿਹਾ ਹੈ । 90 ਦੇ ਦਹਾਕੇ ‘ਚ ਸਤਵਿੰਦਰ ਬੁੱਗਾ ਨੇ ‘ਵਿਛੜਨ ਵਿਛੜਨ ਕਰਦੀ ਏਂ’, ‘ਇਸ਼ਕ ਇਸ਼ਕ’ ਸਣੇ ਕਈ ਹਿੱਟ ਗੀਤ ਦਿੱਤੇ ਹਨ ।
View this post on Instagram