ਸਤਵਿੰਦਰ ਬਿੱਟੀ ਨੇ ਹਰ ਇਨਸਾਨ ਦੀ ਜ਼ਿੰਦਗੀ ‘ਚ ਔਰਤਾਂ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਸ਼ੇਅਰ ਕੀਤੀ ਆਪਣੇ ਪਰਿਵਾਰ ਦੇ ਨਾਲ ਖ਼ਾਸ ਤਸਵੀਰ

Reported by: PTC Punjabi Desk | Edited by: Lajwinder kaur  |  November 04th 2020 03:57 PM |  Updated: November 04th 2020 03:57 PM

ਸਤਵਿੰਦਰ ਬਿੱਟੀ ਨੇ ਹਰ ਇਨਸਾਨ ਦੀ ਜ਼ਿੰਦਗੀ ‘ਚ ਔਰਤਾਂ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਸ਼ੇਅਰ ਕੀਤੀ ਆਪਣੇ ਪਰਿਵਾਰ ਦੇ ਨਾਲ ਖ਼ਾਸ ਤਸਵੀਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਖ਼ਾਸ ਸੁਨੇਹੇ ਵਾਲੀਆਂ ਪੋਸਟਾਂ ਪਾਉਂਦੇ ਨੇ ।

satiwinder bitti with friend

ਇਸ ਵਾਰ ਗਾਇਕਾ ਨੇ ਔਰਤ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਇੱਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ-‘ਇਸਤਰੀ ਨਾਲ ਸਬੰਧਤ ਹਰ ਰਿਸ਼ਤੇ ਵਿਚ, ਰਿਸ਼ਤੇ ਨੂੰ ਬਣਾਈ ਰੱਖਣ ਲਈ,  ਪੁਰਸ਼ ਦੇ ਮੁਕਾਬਲੇ, ਇਸਤਰੀ ਨੂੰ ਵਧੇਰੇ ਤਿਆਗ, ਕੁਰਬਾਨੀ, ਯਤਨ ਅਤੇ ਮਿਹਨਤ ਕਰਨੀ ਪੈਂਦੀ ਹੈ। ਹਰ ਇਸਤਰੀ ਦੋ ਘਰਾਂ ਵਿੱਚ ਜਨਮ ਲੈਂਦੀ ਹੈ , ਪਿਤਾ ਦੇ ਘਰ ਅਤੇ ਪਤੀ ਦੇ ਘਰ। ਹਰ ਇਸਤਰੀ ਦੋ ਘਰਾਂ ਦੇ ਆਸਰੇ ਨਾਲ ਪਲਦੀ ਹੈ ਅਤੇ ਦੋ ਘਰਾਂ ਦਾ ਸਹਾਰਾ ਬਣਦੀ ਹੈ। ਉਸ ਦੀਆਂ ਦੋ ਜਾਨਾਂ ਹੁੰਦੀਆਂ ਹਨ , ਦੋ ਦਿਲ ਹੁੰਦੇ ਹਨ’ ।

inside pic of punjabi singer satwinder bitti

 

ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਉਹ ਆਪਣੇ ਪਤੀ ਤੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ ।

inside pic of satwinder bitti

ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸਮੇਂ ‘ਚ ਕਈ ਹਿੱਟ ਗੀਤ ਦਿੱਤੇ ਨੇ ਅਤੇ ਅਖਾੜਿਆਂ ਦੀ ਇਸ ਰਾਣੀ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੁੰਦੇ ਸਨ । ਉਨ੍ਹਾਂ ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ 90 ਦੇ ਦਹਾਕੇ ‘ਚ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network