ਰੁਲ ਰਹੇ ਸਤੀਸ਼ ਕੌਲ ਨੂੰ ਪ੍ਰਸ਼ੰਸਕ ਨੇ ਦਿੱਤਾ ਸਹਾਰਾ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  January 02nd 2019 06:32 PM |  Updated: January 02nd 2019 06:32 PM

ਰੁਲ ਰਹੇ ਸਤੀਸ਼ ਕੌਲ ਨੂੰ ਪ੍ਰਸ਼ੰਸਕ ਨੇ ਦਿੱਤਾ ਸਹਾਰਾ, ਦੇਖੋ ਵੀਡਿਓ 

ਪਾਲੀਵੁੱਡ ਦੇ ਅਮਿਤਾਭ ਬੱਚਨ ਸਤੀਸ਼ ਕੌਲ ਕਾਫੀ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਏਨੀਂ ਦਿਨੀਂ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ । ਸਤੀਸ਼ ਕੌਲ ਆਪਣੀ ਜ਼ਿੰਦਗੀ ਦਾ ਆਖਰੀ ਪੜਾਅ ਇੱਕ ਬਿਰਧ ਆਸ਼ਰਮ ਵਿੱਚ ਗੁਜ਼ਾਰ ਰਹੇ ਹਨ । ਲੁਧਿਆਣਾ ਦੇ ਇਸ ਬਿਰਧ ਆਸ਼ਰਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ ।

https://www.instagram.com/p/BsIfcsFHY1X/

ਪਰ ਇਸ ਸਭ ਦੇ ਚਲਦੇ ਜਦੋਂ ਉਹਨਾਂ ਦੀ ਇੱਕ ਪ੍ਰਸ਼ੰਸਕ ਨੂੰ ਪਤਾ ਲੱਗਾ ਤਾਂ ਉਹ ਸਤੀਸ਼ ਕੌਲ ਨੂੰ ਆਪਣੇ ਘਰ ਲੈ ਆਈ । ਸੱਤਿਆ ਦੇਵੀ ਨਾਂ ਦੀ ਇਹ ਔਰਤ ਖੁਦ ਵੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ । ਪਰ ਇਹ ਔਰਤ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਹੈ ।

https://www.instagram.com/p/BsIfhFLH8f7/

ਸਤੀਸ਼ ਕੌਲ ਮੁਤਾਬਿਕ ਆਰਥਿਕ ਤੰਗੀ ਕਰਕੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ ਤੇ ਇਹਨਾਂ ਮਾੜੇ ਦਿਨਾਂ ਵਿੱਚ ਉਹਨਾਂ ਦਾ ਹਰ ਕੋਈ ਸਾਥ ਛੱਡ ਗਿਆ ਹੈ ।

https://www.instagram.com/p/BsIfjZtny21/

ਸਰਕਾਰ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੀਸ਼ ਕੌਲ ਨੇ 300  ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਨੇ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ । ਜ਼ਿੰਦਗੀ ਦੇ ਇਸ ਪੜਾਅ ਵਿੱਚ ਉਹਨਾਂ ਦੀ ਪਤਨੀ ਤੇ ਬੱਚੇ ਵੀ ਉਹਨਾਂ ਦਾ ਸਾਥ ਛੱਡ ਗਏ ਹਨ ।

https://www.youtube.com/watch?v=Xncv6bSr3C8

https://www.youtube.com/watch?v=uAoHS7jgr5U


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network