ਆਕਸੀਜ਼ਨ ਦੀ ਬਲੈਕ ਕਰਨ ਵਾਲਿਆਂ ’ਤੇ ਸਤਿੰਦਰ ਸੱਤੀ ਨੇ ਕੱਢਿਆ ਗੁੱਸਾ
ਘਾਤਕ ਕੋਰੋਨਾਵਾਇਰਸ ਦਿਨੋ-ਦਿਨ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇਸ ਮਹਾਮਾਰੀ ਦੇ ਨਾਲ-ਨਾਲ ਲੋਕ ਮਾੜੇ ਸਿਸਟਮ ਕਾਰਨ ਵੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਆਕਸੀਜਨ ਦੀ ਭਾਰੀ ਕਮੀ ਦੇਸ਼ ਤੇ ਵੱਡੇ ਸੰਕਟ ਵਾਂਗ ਆ ਡਿੱਗੀ ਹੈ। ਕਰਨਾਟਕ ਦੇ ਚਾਮਾਰਾਜਾਨਗਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਿਛਲੇ 24 ਘੰਟੇ ਵਿੱਚ 24 ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨਾਲ ਮੌਤ ਹੋ ਗਈ। ਇਨ੍ਹਾਂ ਵਿੱਚ 23 ਕੋਰੋਨਾ ਪੌਜ਼ੇਟਿਵ ਮਰੀਜ਼ ਸੀ।
ਆਕਸੀਜ਼ਨ ਦੀ ਇਹ ਘਾਟ ਕੁਝ ਬਲੈਕੀਆਂ ਕਰਕੇ ਵੀ ਹੈ । ਕਿਉਂਕਿ ਕੁਝ ਲੋਕ ਆਕਸੀਜ਼ਨ ਤੇ ਦਵਾਈਆਂ ਦੀ ਬਲੈਕ ਕਰਨ ਲੱਗੇ ਹਨ ਤਾਂ ਜੋ ਉਹ ਮੋਟਾ ਪੈਸਾ ਕਮਾ ਸਕਣ। ਅਜਿਹੇ ਬਲੈਕੀਆਂ ਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਹਸਤੀ ਸਤਿੰਦਰ ਸੱਤੀ ਨੇ ਗੁੱਸਾ ਕੱਢਿਆ ਹੈ । ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਕਸੀਜ਼ਨ ਦੀ ਬਲੈਕ ਕਰਨ ਵਾਲਿਆਂ ਨੂੰ ਫਟਕਾਰ ਲਗਾਈ ਹੈ ।
Pic Courtesy: Instagram
ਹੋਰ ਪੜ੍ਹੋ :
ਕੋਰੋਨਾ ਵਾਇਰਸ ਨੇ ਅਦਾਕਾਰਾ ਭੂਮੀ ਪੇਡਨੇਕਰ ਦੇ ਦੋ ਨਜ਼ਦੀਕੀਆਂ ਦੀ ਲਈ ਜਾਨ
ਉਹਨਾਂ ਨੇ ਵੀਡੀਓ ਵਿੱਚ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਸਕਾਰ ਹੁੰਦਾ ਦੇਖ ਮੈਂਨੂੰ ਬਹੁਤ ਦੁੱਖ ਹੋ ਰਿਹਾ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਲੋਕਾਂ ਦੀ ਮਦਦ ਨਹੀਂ ਕਰ ਪਾ ਰਹੇ ਏਨਾਂ ਵੱਡਾ ਕਹਿਰ ਲੋਕਾਂ ਤੇ ਪੈ ਰਿਹਾ ਹੈ ਅਜਿਹੇ ਹਾਲਾਤਾਂ ਵਿੱਚ ਸਾਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ।
Pic Courtesy: Instagram
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਹਲਾਤਾਂ ਵਿੱਚ ਕੁਝ ਲੋਕ ਇਨਸਾਨ ਦੇ ਦੁਸ਼ਮਣ ਬਣੇ ਹੋਏ ਹਨ । ਜਿਸ ਸਮੇਂ ਵਿੱਚ ਲੋਕ ਮਰ ਰਹੇ ਹਨ ਉਸ ਸਮੇਂ ਵਿੱਚ ਕੁਝ ਲੋਕਾਂ ਨੂੰ ਪੈਸੇ ਕਮਾਉਣ ਦੀ ਪਈ ਹੈ । ਕਿੰਨੀ ਸ਼ਰਮ ਦੀ ਗੱਲ ਹੈ ਕਿ ਜੋ ਸਿਲੰਡਰ 5 ਹਜ਼ਾਰ ਦਾ ਮਿਲਦਾ ਹੈ ਉਹ ਲੱਖ ਰੁਪਏ ਵਿੱਚ ਵੀ ਕੁਝ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ ।
View this post on Instagram