ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ 'ਯਾਮਹਾ' ਗੀਤ , ਦੇਖੋ ਵੀਡੀਓ
ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ 'ਯਾਮਹਾ' ਗੀਤ , ਦੇਖੋ ਵੀਡੀਓ: ਸਤਿੰਦਰ ਸਰਤਾਜ ਪੰਜਾਬੀ ਸੂਫ਼ੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ। ਤਾਂ ਉੱਥੇ ਹੀ ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਗਾਣਿਆਂ ਨਾਲ ਦੁਨੀਆਂ ਭਰ 'ਚ ਕਾਫੀ ਸ਼ੌਹਰਤ ਹਾਸਿਲ ਕੀਤੀ ਹੈ। ਇਹਨਾਂ ਬਾਰੇ ਇਸ ਲਈ ਦੱਸ ਰਹੇਂ ਹਾਂ ਕਿਉਂਕਿ ਦੋਨਾਂ ਨੇ ਗੁਰਦਾਸਪੁਰ 'ਚ ਇੱਕ ਲਾਈਵ ਸ਼ੋਅ ਦੌਰਾਨ ਸਟੇਜ ਸਾਂਝੀ ਕੀਤੀ ਹੈ। ਇਸ ਦੌਰਾਨ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਫੇਮਸ ਪੰਜਾਬੀ ਗਾਣੇ 'ਅੰਬਰਸਰੀਆ' ਅਤੇ ਸਰਤਾਜ ਦਾ ਮਸ਼ਹੂਰ ਗਾਣਾ ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਹਾ ਵੀ ਇਕੱਠਿਆਂ ਨੇ ਗਾਇਆ।
ਹੋਰ ਵੇਖੋ : ਗੁਰੂ ਰੰਧਾਵਾ ਨੇ ਚੁੱਕਿਆ ਆਪਣੀ ਕਾਮਯਾਬੀ ਪਿੱਛੇ ਦਾ ਪਰਦਾ , ਦੇਖੋ ਵੀਡੀਓ
ਇਹ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸਤਿੰਦਰ ਸਰਤਾਜ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ 'ਅੱਜ ਸੰਗੀਤ ਦੀਆਂ ਖੁਸ਼ੀਆਂ ਰੰਧਾਵਾ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਗੁਰੂ ਰੰਧਾਵਾ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ 'ਚ ਰੱਖੇ , ਹਮੇਸ਼ਾ ਇਸੇ ਤਰਾਂ ਖੁਸ਼ ਰਹੋ। ਕਮੈਂਟ ਬਾਕਸ 'ਚ ਵੀ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਦੀ ਇਸ ਜੁਗਲਬੰਦੀ ਦੀ ਪ੍ਰਸ਼ੰਸ਼ਕਾਂ ਵੱਲੋਂ ਖਾਸੀ ਤਾਰੀਫ ਹੋ ਰਹੀ ਹੈ। ਅਤੇ ਇਹ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।