ਸਤਿੰਦਰ ਸਰਤਾਜ ਦਾ ਗੀਤ ‘ਨਦਾਨ ਜਿਹੀ ਆਸ’ ਰਿਲੀਜ਼, ਇਸ ਗੀਤ ਦੇ ਜ਼ਰੀਏ ਗਾਇਕ ਦੇ ਦਿੱਤਾ ਸਮਾਜ ਨੂੰ ਸਾਰਥਕ ਸੁਨੇਹਾ
ਸਤਿੰਦਰ ਸਰਤਾਜ (Satinder Sartaaj ਵੱਖਰੇ ਤਰ੍ਹਾਂ ਦੇ ਗੀਤ ਗਾਉਣ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਨਦਾਨ ਜਿਹੀ ਆਸ’ (Nadaan Jehi Aas)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਸ ਗੀਤ ‘ਚ ਇੱਕ ਅਜਿਹੀ ਕੁੜੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਫੁਲਵਹਿਰੀ ਦੇ ਨਾਲ ਪੀੜਤ ਹੁੰਦੀ ਹੈ ਅਤੇ ਉਸ ‘ਚ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਹੈ ਕਿਉਂਕਿ ਇਸ ਬੀਮਾਰੀ ਦੇ ਕਾਰਨ ਉਹ ਦੁਨੀਆ ਦੇ ਸਾਹਮਣੇ ਨਹੀਂ ਆ ਪਾਉਂਦੀ ਪਰ ਜਦੋਂ ਕੋਈ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੰਦਾ ਹੈ ਅਤੇ ਉਸ ਨੂੰ ਹੱਲਾਸ਼ੇਰੀ ਦਿੰਦਾ ਹੈ ਤਾਂ ਉਹ ਵੀ ਅੱਗੇ ਆਉਂਦੀ ਹੈ ਅਤੇ ਖੁਦ ‘ਚ ਛਿਪੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਵਿਖਾਉਂਦੀ ਹੈ ।
image From satinder sartaaj song
ਹੋਰ ਪੜ੍ਹੋ : ਦਿਵਿਆ ਭਾਰਤੀ ਨੇ ਵਿਆਹ ਕਰਵਾਉਣ ਲਈ ਬਦਲਿਆ ਸੀ ਆਪਣਾ ਧਰਮ, ਵਿਆਹ ਤੋਂ 11 ਮਹੀਨੇ ਬਾਅਦ ਹੋ ਗਈ ਸੀ ਮੌਤ
ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਸਤਿੰਦਰ ਸਰਤਾਜ ਨੇ ਕੀਤੀ ਹੈ ਕਿ ਸਮਾਜ ‘ਚ ਸਿਰਫ਼ ਸੋਹਣਾਪਣ ਵੇਖ ਕੇ ਹੀ ਕਿਸੇ ਦੀ ਪ੍ਰਤਿਭਾ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ । ਸਗੋਂ ਉਸ ਵਿਚਲੇ ਗੁਣਾਂ ਨੂੰ ਪਛਾਨਣਾ ਚਾਹੀਦਾ ਹੈ । ਸਤਿੰਦਰ ਸਰਤਾਜ ਨੇ ਵੀ ਆਪਣੇ ਗੀਤ ‘ਚ ਇਸ ਬੀਮਾਰੀ ਦੇ ਨਾਲ ਪੀੜਤ ਮਾਡਲ ਨੂੰ ਵਿਖਾ ਕੇ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।
image From satinder sartaaj song
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਲਦ ਹੀ ਉਹ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ । ਦਰਸ਼ਕਾਂ ਨੂੰ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਫ਼ਿਲਹਾਲ ਤਾਂ ਦਰਸ਼ਕ ਸਤਿੰਦਰ ਸਰਤਾਜ ਦੇ ਇਸ ਨਿਵੇਕਲੇ ਗੀਤ ਦੀ ਸ਼ਲਾਘਾ ਕਰ ਰਹੇ ਹਨ ।
View this post on Instagram