ਸਤਿੰਦਰ ਸਰਤਾਜ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਦਿਲੋਂ ਕੀਤਾ ਧੰਨਵਾਦ

Reported by: PTC Punjabi Desk | Edited by: Lajwinder kaur  |  September 01st 2021 11:05 AM |  Updated: September 01st 2021 02:44 PM

ਸਤਿੰਦਰ ਸਰਤਾਜ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਦਿਲੋਂ ਕੀਤਾ ਧੰਨਵਾਦ

ਗਾਇਕ ਸਤਿੰਦਰ ਸਰਤਾਜ (Satinder Sartaaj) ਜਿਨ੍ਹਾਂ ਦਾ ਬੀਤੀ ਦਿਨੀ ਬਰਥਡੇਅ ਸੀ। ਸੋਸ਼ਲ ਮੀਡੀਆ ਉੱਤੇ ਸਤਿੰਦਰ ਸਰਤਾਜ ਦੇ ਪ੍ਰਸ਼ੰਸਕ ਨੇ ਪੋਸਟਾਂ ਪਾ ਕੇ ਉਨ੍ਹਾਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ । ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਵੀ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਰਤਾਜ ਨੂੰ ਬਰਥਡੇਅ ਵਿਸ਼ ਕੀਤਾ।

ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਟੀਵੀ ਤੇ ਬਾਲੀਵੁੱਡ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਪਰਿਵਾਰ ਨਾਲ ਰੱਖਦੀ ਹੈ ਸੰਬੰਧ

singer satinder sartaaj birthday pic-min image source-instagram.

ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਅਦਾ ਕੀਤਾ ਹੈ। ਉਨ੍ਹਾਂ ਨੇ ਬਰਥਡੇਅ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਖ਼ੁਦ ਨੂੰ ਬਹੁਤ ਖ਼ੁਸ਼ਨਸੀਬੀ ਮਹਿਸੂਸ ਹੁੰਦੀ ਏ ਜਦੋਂ ਤਮਾਮ ਦੁਨੀਆਂ ਤੋਂ ਜਨਮ-ਦਿਨ ਦੀਆਂ ਬੇ-ਸ਼ੁਮਾਰ ਮੋਹੱਬਤੀ-ਮੁਬਾਰਕਾਂ ਮਿਲਦੀਆਂ ਨੇ ! ਆਪ ਸਭ ਦੇ ਇਨ੍ਹਾਂ ਬਾਰੀਕ ਜਜ਼ਬਾਤਾਂ ਦਾ ਦਿਲੋਂ ਸ਼ੁਕਰਾਨਾ ਹੈ ਜੀ ! ਹਮੇਸ਼ਾਂ ਤੁਹਾਡੀਆਂ ਉਮੀਦਾਂ ‘ਤੇ ਖ਼ਰੇ ਉਤਰਨ ਦੀ ਕੋਸ਼ਿਸ਼ ‘ਚ.. ਤੁਹਾਡਾ - ਸਤਿੰਦਰ ਸਰਤਾਜ’। ਉਨ੍ਹਾਂ ਨੇ ਨਾਲ ਹੀ ਆਪਣੇ ਬਰਥਡੇਅ ਕੇਕ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਸਤਿੰਦਰ ਸਰਤਾਜ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।

singer satinder sartaaj birthday celebration-min image source-instagram.

ਹੋਰ ਪੜ੍ਹੋ : ਅਮਰ ਨੂਰੀ ਨੇ ਇਹ ਤਸਵੀਰ ਸਾਂਝੀ ਕਰਕੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਲਈ ਲਿਖਿਆ ਭਾਵੁਕ ਮੈਸੇਜ

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਨਵੇਂ ਗੀਤ ‘ਦਹਿਲੀਜ਼’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਦੱਸ ਦਈਏ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ ‘ਚ ਕੀਤਾ ਅਤੇ ਸੂਫ਼ੀ ਮਿਊਜ਼ਿਕ ‘ਚ ਡਿਗਰੀ ਵੀ ਕੀਤੀ । ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਸਤਿੰਦਰ ਸਰਤਾਜ । ਅੱਜ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network