ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਤਿਗੁਰੂ ਨਾਨਕ ਪ੍ਰਗਟਿਆ’ ਧਾਰਮਿਕ ਗੀਤ
72 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕਰਤਾਰਪੁਰ 'ਲਾਂਘਾ' ਜੋ ਕਿ ਸੰਗਤਾਂ ਲਈ ਖੁੱਲ੍ਹ ਗਿਆ ਹੈ। ਜਿਸਦੇ ਚੱਲਦੇ ਧਾਰਮਿਕ ਗੀਤ ਰਿਲੀਜ਼ ਹੋ ਰਹੇ ਹਨ। ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਪੀਟੀਸੀ ਰਿਕਾਰਡਜ਼ ਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ (WPO) ਨੇ ਮਿਲਕੇ ਧਾਰਮਿਕ ਗੀਤ ਲੈ ਕੇ ਆਏ ਹਨ। “ਸਤਿਗੁਰੂ ਨਾਨਕ ਪ੍ਰਗਟਿਆ” ਟਾਈਟਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਆਵਾਜ਼ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਦਿੱਤੀ ਹੈ।
ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਮਨੀ ਔਜਲਾ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਬਾਬਾ ਨਾਨਕ’
ਇਸ ਧਾਰਮਿਕ ਗੀਤ ਦੇ ਬੋਲ ਟ੍ਰੈਡੀਸ਼ਨਲ ਨੇ ਤੇ ਮਿਊਜ਼ਿਕ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੀ ਦਿੱਤਾ ਗਿਆ ਹੈ। ਪੂਰੇ ਪ੍ਰੋਜੈਕਟ ਨੂੰ ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ਇਹ ਪੂਰਾ ਧਾਰਮਿਕ ਗੀਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਫਲਸਫੇ ਨੂੰ ਬਿਆਨ ਕਰਦਾ ਹੈ । ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਇਸ ਧਾਰਮਿਕ ਗੀਤ ਨੂੰ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ‘ਤੇ ਦਿਖਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਧਾਰਮਿਕ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਤੇ ਪੀਟੀਸੀ ਪਲੇ ਐੱਪ ਉੱਤੇ ਵੀ ਸੁਣ ਸਕਦੇ ਹੋ ।