‘ਮੁੰਡੇ ਖੁੰਡੇ’ ਗਾਣੇ ਨਾਲ ਅੱਤ ਕਰਵਾਉਂਦੇ ‘ਸਾਰਥੀ ਕੇ’ ਦੇ ਨਵੇਂ ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ
‘ਮੁੰਡਾ ਚੰਡੀਗੜ੍ਹ ਜਾਵੇ’ ਗਾਣੇ ਨਾਲ ਵਾਹ ਵਾਹੀ ਖੱਟਣ ਵਾਲੇ ਸਾਰਥੀ ਕੇ ਆਪਣੇ ਨਵੇਂ ਗੀਤ ‘ਮੁੰਡੇ ਖੁੰਡੇ’ ਨਾਲ ਦਰਸ਼ਕਾਂ ਦੇ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ। ਉਹ ਇੱਕ ਲੰਮੇ ਅਰਸੇ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਦਰਸ਼ਕਾਂ ‘ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
ਹੋਰ ਵੇਖੋ:
ਮੁੰਡੇ ਖੁੰਡੇ ਗਾਣੇ ਨੂੰ ਸਾਰਥੀ ਕੇ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਚੱਕਵੀਂ ਬੀਟ ਵਾਲੇ ਸੌਂਗ ਦੇ ਬੋਲ ਕੰਵਰ ਵੜੈਚ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੇ ਟ੍ਰੈਕ ਵੱਲੋਂ ਦਿੱਤਾ ਗਿਆ ਹੈ। Director Whiz ਵੱਲੋਂ ਇਸ ਗਾਣੇ ਦੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਰੋਆਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਸਾਰਥੀ ਕੇ ਦੇ ਕੰਮ ਦੀ ਤਾਂ ਉਹ ਛੱਲਾ, ਪਟਿਆਲਾ ਟੱਚ, ਰੋਟੀਆਂ, ਹਾਈ ਨਖ਼ਰੇ, ਕਲਾਸ ਮੇਟ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।