ਸਰਗੁਨ ਮਹਿਤਾ ਨੇ ਅਕਸ਼ੇ ਕੁਮਾਰ ਦੇ ਨਾਲ ਕੰਮ ਕਰਨ ਬਾਰੇ ਆਪਣਾ ਤਜ਼ਰਬਾ ਕੀਤਾ ਸਾਂਝਾ…ਕਿਹਾ ਆਪਣੇ ਸਹਿ ਕਲਾਕਾਰਾਂ ਨੂੰ ਦਿੰਦੇ ਹਨ ….
ਸਰਗੁਨ ਮਹਿਤਾ (Sargun Mehta ) ਜਲਦ ਹੀ ਅਕਸ਼ੇ ਕੁਮਾਰ (Akshay Kumar) ਦੇ ਨਾਲ ਫ਼ਿਲਮ ‘ਕੱਠਪੁਤਲੀ’ ‘ਚ ਨਜ਼ਰ ਆਏਗੀ । ਇਸ ਫ਼ਿਲਮ ਨੂੰ ਲੈ ਕੇ ਅਦਾਕਾਰਾ ਕਾਫੀ ਜ਼ਿਆਦਾ ਉਤਸ਼ਾਹਿਤ ਹੈ । ਇਸ ਤੋਂ ਪਹਿਲਾਂ ਅਦਾਕਾਰਾ ਨੇ ਅਕਸ਼ੇ ਕੁਮਾਰ ਦੇ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ ।
Image Source: Twitterਹੋਰ ਪੜ੍ਹੋ : ਅਦਾਕਾਰਾ ਜੈਕਲੀਨ ਫਰਨਾਡੇਜ਼ ਦੀ ਮੁਸ਼ਕਿਲ ਵਧੀ, ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤੇ ਸੰਮਨ
ਅਦਾਕਾਰਾ ਦਾ ਕਹਿਣਾ ਹੈ ਕਿ ਅਕਸ਼ੇ ਆਪਣੇ ਸਹਿ ਕਲਾਕਾਰਾਂ ਦੇ ਨਾਲ ਬਹੁਤ ਹੀ ਸਪੋਟਿਵ ਹਨ ਅਤੇ ਉਹ ਆਪਣੇ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਬਹੁਤ ਅਰਾਮਦਾਇਕ ਮਹਿਸੂਸ ਕਰਵਾਉਂਦੇ ਹਨ । ਇਸ ਦੇ ਨਾਲ ਹੀ ‘ਉਹ ਤੁਹਾਨੂੰ ਆਪਣੀ ਮਰਜ਼ੀ ਅਨੁਸਾਰ ਕੁਝ ਵੱਖਰਾ ਕਰਨ ਜਾਂ ਕਰਨ ਲਈ ਖੁੱਲ੍ਹ ਵੀ ਦਿੰਦੇ ਹਨ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਜਦੋਂ ਚਾਈਂ ਚਾਈਂ ਗਏ ਸਨ ਧਰਮਿੰਦਰ ਨੂੰ ਮਿਲਣ…ਪਰ ਸਿਕਓਰਿਟੀ ਗਾਰਡ ਨੇ ਕੀਤਾ ਸੀ ਇਸ ਤਰ੍ਹਾਂ ਦਾ ਸਲੂਕ
ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਅਸੀਂ ਸਾਰੇ ਇਕੱਠੇ ਡਿਨਰ ਕਰੀਏ, ਤਾਂ ਕਿ ਸਾਰੀ ਕਾਸਟ ਦਾ ਆਪਸ ੱਚ ਚੰਗਾ ਰਿਸ਼ਤਾ ਹੋਵੇ’।ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ੳੇਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।
image From instagram
ਭਾਵੇਂ ਉਹ ਸੰਜੀਦਾ ਕਿਰਦਾਰ ਹੋਵੇ, ਹਲਕੀ ਫੁਲਕੀ ਕਾਮੇਡੀ ਕਿਰਦਾਰ ਹੋਣ ਜਾਂ ਫਿਰ ਨੈਗਟਿਵ ਕਿਰਦਾਰ ਨਿਭਾਉਣੇ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੀ ਹੈ ।ਸਰਗੁਨ ਮਹਿਤਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਲਗਾਤਾਰ ਫ਼ਿਲਮਾਂ ‘ਚ ਕੰਮ ਕਰ ਰਹੀ ਹੈ । ਹੁਣ ਜਲਦ ਹੀ ਅਦਾਕਾਰਾ ਬਾਲੀਵੁੱਡ ਫ਼ਿਲਮਾਂ ‘ਚ ਅਦਾਕਾਰੀ ਕਰਦੀ ਨਜ਼ਰ ਆਏਗੀ ।
View this post on Instagram