ਸਰਗੁਣ ਮਹਿਤਾ ਨੇ ਦਿਖਾਇਆ ਆਪਣੇ ਡਾਂਸ ਦਾ ਜਲਵਾ, ਦੋਸਤਾਂ ਨਾਲ ਸਟੇਜ 'ਤੇ ਲਗਾਈ ਅੱਗ

Reported by: PTC Punjabi Desk | Edited by: Rajan Sharma  |  June 26th 2018 01:24 PM |  Updated: June 26th 2018 01:29 PM

ਸਰਗੁਣ ਮਹਿਤਾ ਨੇ ਦਿਖਾਇਆ ਆਪਣੇ ਡਾਂਸ ਦਾ ਜਲਵਾ, ਦੋਸਤਾਂ ਨਾਲ ਸਟੇਜ 'ਤੇ ਲਗਾਈ ਅੱਗ

ਸੋਚੋ ਬਿਨਾਂ ਪ੍ਰੈਕਟਿਸ ਕੀਤੇ ਜੇਕਰ ਤੁਸੀਂ ਸਟੇਜ 'ਤੇ ਜਾਵੋ ਤਾਂ ਕੀ ਹੋਵੇਗਾ? ਉਂਝ ਸੋਲੋ ਪਰਫਾਰਮੈਂਸ 'ਚ ਤੁਸੀਂ ਗੀਤਾਂ ਦੇ ਅਨੁਰੂਪ ਡਾਂਸ ਕਰ ਸਕਦੇ ਹੋ ਪਰ ਬਿਨਾਂ ਪ੍ਰੈਕਟਿਸ ਗਰੁੱਪ ਪਰਫਾਰਮੈਂਸ ਦੇਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਕੁਝ ਅਜਿਹਾ ਹੀ ਪਾਲੀਵੁੱਡ punjabi filmਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾsargun mehta ਨੇ ਕੀਤਾ। ਅਦਾਕਾਰਾ ਕਿਸੇ ਕਰੀਬੀ ਦੇ ਵਿਆਹ 'ਚ ਬਿਨਾਂ ਪ੍ਰੈਕਟਿਸ ਕੀਤੇ ਸਟੇਜ 'ਤੇ ਪਹੁੰਚ ਗਈ ਤੇ ਆਪਣੇ ਗਰੁੱਪ ਨਾਲ ਖੂਬ 'ਗਦਰ' ਮਚਾਇਆ। ਇਸ ਵੀਡੀਓ ਦੀ ਖਿੱਲੀ ਖੁਦ ਸਰਗੁਣ ਉਡਾ ਰਹੀ ਹੈ।

https://www.instagram.com/p/BkcLCqCltWG/?taken-by=sargunmehta

ਦੱਸਣਯੋਗ ਹੈ ਕਿ ਸਰਗੁਣ ਮਹਿਤਾ 'ਲਵ ਪੰਜਾਬ', 'ਅੰਗਰੇਜ਼' ਤੇ 'ਲਹੌਰੀਏ'punjabi film ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਟੀ. ਵੀ. ਸੀਰੀਅਲ, 'ਫੁਲਵਾ', 'ਕਿਆ ਹੁਆ ਤੇਰਾ ਵਾਅਦਾ', 'ਬਾਲਿਕਾ ਵਧੁ' ਵਰਗੇ ਸੀਲੀਅਲਸ 'ਚ ਕੰਮ ਕਰ ਚੁੱਕੀ ਹੈ।

sargun mehta

 

ਸਰਗੁਣsargun mehta ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 22 ਘੰਟੇ ਪਹਿਲਾਂ ਪੋਸਟ ਕੀਤੀ ਇਸ ਵੀਡੀਓ ਨੂੰ ਹੁਣ ਤੱਕ 16 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਚ ਸਰਗੁਣ ਮਹਿਤਾ ਆਪਣੇ 3 ਦੋਸਤਾਂ ਨਾਲ ਕਿਸੇ ਕਰੀਬੀ ਦੇ ਵਿਆਹ 'ਤੇ ਪੰਜਾਬੀ ਗੀਤ 'ਤੇ ਡਾਂਸ ਪਰਫਾਰਮੈਂਸ ਦੇ ਰਹੀ ਹੈ। ਅਦਾਕਾਰਾ ਨੇ ਕੈਪਸ਼ਨ 'ਚ ਦੱਸਿਆ ਕਿ ਚਾਰਾਂ ਨੇ ਬਿਨਾਂ ਪ੍ਰੈਕਟਿਸ ਕੀਤੇ ਸਟੇਜ 'ਤੇ ਡਾਂਸ ਕੀਤਾ। ਵੀਡੀਓ 'ਚ ਸਰਗੁਣ ਤੇ ਉਸ ਦੀ ਦੋਸਤ ਸਿੱਧੀ ਦੇ ਸਟੈੱਪਸ ਮੈਚ ਕਰ ਰਹੇ ਹਨ ਪਰ ਦੋਵੇਂ ਲੜਕਿਆਂ ਲਈ ਅਜਿਹਾ ਨਹੀਂ ਆਖਿਆ ਜਾ ਸਕਦਾ।

https://www.instagram.com/p/Bkee_lIFwOy/?taken-by=sargunmehta


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network