ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਕੀਤਾ ਪਾਰਟੀ ‘ਚ ਜ਼ਬਰਦਸਤ ਡਾਂਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Reported by: PTC Punjabi Desk | Edited by: Shaminder  |  January 11th 2023 10:28 AM |  Updated: January 11th 2023 10:35 AM

ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਕੀਤਾ ਪਾਰਟੀ ‘ਚ ਜ਼ਬਰਦਸਤ ਡਾਂਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਸਰਗੁਨ ਮਹਿਤਾ (Sargun Mehta) ਅਤੇ ਰਵੀ ਦੁਬੇ (Ravi Dubey)ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਇੱਕ ਪਾਰਟੀ ‘ਚ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵੀ ਦੁਬੇ ਖੜੇ ਪਾਣੀ ਪੀ ਰਹੇ ਹਨ ਅਤੇ ਸਰਗੁਨ ਮਹਿਤਾ ਨੂੰ ਡਾਂਸ ਕਰਦੇ ਹੋਏ ਵੇਖ ਰਹੇ ਹਨ । ਇਸੇ ਦੌਰਾਨ ਰਵੀ ਦੁਬੇ ਵੀ ਪਾਣੀ ਪੀਣ ਤੋਂ ਬਾਅਦ ਡਾਂਸ ਕਰਨ ਲੱਗ ਪੈਂਦੇ ਹਨ ।

ravi dubey and sargun mehta

ਹੋਰ ਪੜ੍ਹੋ : ਪੰਜਾਬ ਨੂੰ ਮਿਲੀ ਪਹਿਲੀ ਫ਼ਿਲਮ ਸਿਟੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ

ਦੋਵਾਂ ਦੇ ਇਸ ਜ਼ਬਰਦਸਤ ਡਾਂਸ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਪ੍ਰੇਮ ਢਿੱਲੋਂ ਦੇ ਗੀਤ 'ਓਲਡ ਸਕੂਲ' ‘ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਅਮਰ ਨੂਰੀ ਨੇ ਸਰਦੂਲ ਸਿਕੰਦਰ ਨੂੰ ਯਾਦ ਕਰਕੇ ਹੋੋਏ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ

ਸਰਗੁਨ ਮਹਿਤਾ ਆਪਣੇ ਮਸਤ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਹੁਣ ਤੱਕ ਅਦਾਕਾਰਾ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ਅਤੇ ਜਲਦ ਹੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੇ ਨਾਲ ਬਾਲੀਵੁੱਡ ਦੀ ਫ਼ਿਲਮ ‘ਚ ਵੀ ਕੰਮ ਕਰ ਚੁੱਕੀ ਹੈ ।

Sargun Mehta With husband image Source :instagram

ਉਸ ਦਾ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹੈ ਅਤੇ ਕਈ ਟੀਵੀ ਸੀਰੀਅਲ ‘ਚ ਕੰਮ ਕਰ ਰਿਹਾ ਹੈ । ਦੋਵਾਂ ਦੀ ਮੁਲਾਕਾਤ ਦਿੱਲੀ ‘ਚ ਇੱਕ ਸ਼ੋਅ ਦੇ ਆਡੀਸ਼ਨ ਦੇ ਦੌਰਾਨ ਹੋਈ ਸੀ । ਦੋਵਾਂ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network