ਸਰਗੁਨ ਮਹਿਤਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹੋਈ ਸੀ ਫ਼ਿਲਮਾਂ ‘ਚ ਐਂਟਰੀ
ਸਰਗੁਨ ਮਹਿਤਾ (Sargun Mehta) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਨੇ ਜਿੱਥੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਇਸ ਦੇ ਨਾਲ ਹੀ ਫ਼ਿਲਮ ਕਠਪੁਤਲੀ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਵੀ ਡੈਬਿਊ ਕੀਤਾ ਹੈ । ਇਸ ਫ਼ਿਲਮ ‘ਚ ਉਸ ਦੇ ਵੱਲੋਂ ਨਿਭਾਏ ਗਏ ਕਿਰਦਾਰ ਦੀ ਕਾਫੀ ਸ਼ਲਾਘਾ ਹੋ ਰਹੀ ਹੈ ।ਅੱਜ ਸਰਗੁਨ ਮਹਿਤਾ ਆਪਣਾ ਜਨਮ ਦਿਨ (Birthday) ਮਨਾ ਰਹੀ ਹੈ ।
image From instagram
ਹੋਰ ਪੜ੍ਹੋ : ਕਰਮਜੀਤ ਅਨਮੋਲ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਇਸ ਮੌਕੇ ਪ੍ਰਸ਼ੰਸਕ ਵੀ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਸਰਗੁਨ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਸਰਗੁਨ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ‘ਕਰੋਲ ਬਾਗ’ ਦੇ ਨਾਲ ਕੀਤੀ ਸੀ ।
Image Source: Instagram
ਹੋਰ ਪੜ੍ਹੋ : ਜਸਬੀਰ ਜੱਸੀ ਨੇ ਗਾਇਨ ਕੀਤਾ ਸ਼ਬਦ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’, ਵੇਖੋ ਵੀਡੀਓ
ਜਿਸ ਦੀਆਂ ਤਸਵੀਰਾਂ ਵੀ ਉਸ ਨੇ ਕੁਝ ਦਿਨ ਪਹਿਲਾਂ ਸ਼ੇਅਰ ਕੀਤੀਆਂ ਸਨ । ਇੱਥੋਂ ਹੀ ਅਦਾਕਾਰਾ ਦੀ ਮੁਲਾਕਾਤ ਰਵੀ ਦੁਬੇ ਦੇ ਨਾਲ ਹੋਈ ਸੀ । ਜਿਸ ‘ਚ ਰਵੀ ਦੁਬੇ ਨੇ ਵੀ ਕੰਮ ਕੀਤਾ ਸੀ । ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ ।
Image Source: Instagram
ਜਿਸ ਤੋਂ ਬਾਅਦ ਅਦਾਕਾਰਾ ਨੇ ਰਵੀ ਦੁਬੇ ਦੇ ਨਾਲ ਵਿਆਹ ਕਰਵਾ ਲਿਆ । ਇਸ ਸੀਰੀਅਲ ਤੋਂ ਬਾਅਦ ਹੀ ਉਸ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆਈ । ਹੁਣ ਉਹ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ ਅਤੇ ਆਪਣੀ ਫ਼ਿਲਮ ‘ਮੋਹ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਗੀਤਾਜ਼ ਬਿੰਦਰਖੀਆ ਨਜ਼ਰ ਆਉਣਗੇ।
View this post on Instagram