ਸਰਗੁਣ ਮਹਿਤਾ ਨੇ ਮਜ਼ੇਦਾਰ ਵੀਡੀਓ ਪਾ ਕੇ ਦੱਸਿਆ ਕਦੋਂ ਆ ਰਿਹਾ ਹੈ ‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਟ੍ਰੇਲਰ
ਕੁਝ ਫ਼ਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਹੜੀਆਂ ਲਗਾਤਾਰ ਸੁਰਖੀਆਂ ਵਿੱਚ ਬਣੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀ ਇੱਕ ਫ਼ਿਲਮ ਹੈ ‘ਸਹੁਰਿਆਂ ਦਾ ਪਿੰਡ ਆ ਗਿਆ’। ਜੀ ਹਾਂ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਸਟਾਰਰ ਫ਼ਿਲਮ ਏਨੀਂ ਦਿਨੀਂ ਆਪਣੇ ਟ੍ਰੇਲਰ ਨੂੰ ਲੈ ਕੇ ਚਰਚਾ ਚ ਹੈ।
ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾ ਰਿਲੀਜ਼ ਹੋਣਾ ਸੀ ਪਰ ਕੁਝ ਤਕਨੀਕੀ ਦਿੱਕਤ ਕਰਕੇ ਟ੍ਰੇਲਰ ਰਿਲੀਜ਼ ਨਹੀਂ ਸੀ ਹੋ ਪਿਆ। ਪ੍ਰਸ਼ੰਸਕ ਬਹਤੁ ਹੀ ਬੇਸਬਰੀ ਦੇ ਨਾਲ ਟ੍ਰੇਲਰ ਦੀ ਉਡੀਕ ਕਰ ਰਹੇ ਹਨ। ਪਰ ਹੁਣ ਸਰਗੁਣ ਮਹਿਤਾ ਨੇ ਕੁਝ ਸਮੇਂ ਪਹਿਲਾਂ ਹੀ ਇੱਕ ਮਜ਼ੇਦਾਰ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਟ੍ਰੇਲਰ ਕਦੋਂ ਰਿਲੀਜ਼ ਹੋਣ ਜਾ ਰਿਹਾ ਹੈ।
ਸਰਗੁਣ ਮਹਿਤਾ ਨੇ ਵਾਇਰਲ ਡਾਇਲਾਗ ਉੱਤੇ ਆਪਣੀ ਵੀਡੀਓ ਬਣਾਈ ਹੈ । ਇਸ ਵੀਡੀਓ ਨੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘#SohreyanDaPind ਟ੍ਰੇਲਰ ਕੱਲ੍ਹ ਨੂੰ ਆ ਰਿਹਾ ਹੈ...ਪੱਕੇ ਵਾਲਾ PROMISE ਹੋ ਗਿਆ ਹੁਣ ਤਾਂ’। ਸਰਗੁਣ ਮਹਿਤਾ ਜੋ ਕਿ ਪੀਲੇ ਰੰਗ ਦੀ ਆਉਟ ਫਿੱਟ ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Image Source: Instagram
ਇਸ ਫ਼ਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਅੰਬਰਦੀਪ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ । ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਦਾ ਟਾਈਟਲ ਬਹੁਤ ਹੀ ਦਿਲਚਸਪ ਹੈ, ਜਿਸ ਕਰਕੇ ਦਰਸ਼ਕਾਂ ਬਹੁਤ ਉਤਸੁਕ ਹਨ, ਇਸ ਫ਼ਿਲਮ ਨੂੰ ਦੇਖਣ ਲਈ । ਇਹ ਫ਼ਿਲਮ 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
image From instagram
View this post on Instagram