‘ਪਿਆਰ ਤੇ ਜੁਦਾਈ’ ਦੇ ਦਰਦ ਨੂੰ ਬਿਆਨ ਕਰਦਾ ਫ਼ਿਲਮ ਮੋਹ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਅਦਾਕਾਰੀ
Sargun Mehta And Gitaj Bindrakhiya Starrer Movie Moh Trailer Released: ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ ‘ਕਿਸਮਤ’, ‘ਕਿਸਮਤ-2’, ‘ਸੁਫਨਾ’, ‘ਲੇਖ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਨੇ। ਹੁਣ ਉਹ ਮੋਹ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੀ ਹਾਂ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਫ਼ਿਲਮ ਮੋਹ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਹੋਰ ਪੜ੍ਹੋ : ਸ਼ਾਹਿਦ ਕਪੂਰ ਦਾ ਨਵਾਂ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਗਲੇ 'ਚ ਦੁਪੱਟਾ ਪਾ ਕੇ ਜੰਮ ਕੇ ਠੁਮਕੇ ਲਗਾਉਂਦੇ ਆਏ ਨਜ਼ਰ
image source YouTube
3 ਮਿੰਟ 16 ਸਕਿੰਟ ਦਾ ਟ੍ਰੇਲਰ ਜੋ ਕਿ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਣ 'ਚ ਕਾਮਯਾਬ ਹੋ ਰਿਹਾ ਹੈ। ਟ੍ਰੇਲਰ ‘ਚ ਮਨੋਰੰਜਨ ਦੇ ਸਾਰੇ ਹੀ ਤੱਤ ਮੌਜੂਦ ਨੇ, ਜੋ ਕਿ ਦਰਸ਼ਕਾਂ ਨੂੰ ਅੱਖ ਵੀ ਨਹੀਂ ਝਪਕਣ ਦੇ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਹਰ ਕੋਈ ਇਸ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਦੇਖਣ ਲਈ ਉਤਸੁਕ ਹੋ ਰਿਹਾ ਹੈ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਸਾਦੇ ਜਿਹੇ ਮੁੰਡੇ ਰੱਬੀ ਯਾਨੀਕਿ ਗੀਤਾਜ਼ ਜਿਸ ਨੂੰ ਆਪਣੀ ਉਮਰ ਤੋਂ ਵੱਡੀ ਔਰਤ ਦੇ ਨਾਲ ਪਿਆਰ ਹੋ ਜਾਂਦਾ ਹੈ। ਜਿਸਦਾ ਕਿਰਦਾਰ ਸਰਗੁਣ ਮਹਿਤਾ ਨਿਭਾ ਰਹੀ ਹੈ।
image source YouTube
ਸਰਗੁਣ ਮਹਿਤਾ ਜੋ ਕਿ ਆਪਣੇ ਕਿਰਦਾਰ ਦੇ ਨਾਲ ਸਮਾਜ ਦੀਆਂ ਕਈ ਕੁਰੀਤੀਆਂ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇੱਕ ਦੂਜੇ ਦੇ ਮੋਹ ਨਾਲ ਜੁੜੀ ਗੀਤਾਜ਼ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਕੀ ਰੰਗ ਲਿਆਉਂਦੀ ਹੈ ਇਹ ਤਾਂ ਤੁਹਾਨੂੰ ਸਿਨੇਮਾ ਘਰਾਂ ‘ਚ ਜਾ ਕੇ ਹੀ ਪਤਾ ਚੱਲ ਪਾਵੇਗਾ। ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਜਾ ਕੇ ਦੇ ਸਕਦੇ ਹੋ।
image source YouTube
ਪਿਆਰ, ਕਾਮੇਡੀ ਤੇ ਇਮੋਸ਼ਨਲ ਦੇ ਨਾਲ ਭਰੀ ਫ਼ਿਲਮ ਮੋਹ 16 ਸਤੰਬਰ ਨੂੰ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਫ਼ਿਲਮ ‘ਚ ਜਾਨੀ ਦੇ ਲਿਖੇ ਗੀਤ ਤੇ ਬੀ ਪਰਾਕ ਦੇ ਮਿਊਜ਼ਿਕ ਵਾਲੇ ਗੀਤ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਪਹਿਲੀ ਵਾਰ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਜੋੜੀ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਡਾਇਰੈਕਟਰ ਜਗਦੀਪ ਸਿੱਧੂ ਜਿਨ੍ਹਾਂ ਨੂੰ ਫ਼ਿਲਮ ਮੋਹ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ।