ਆ ਕੀ! ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਮਿਲਕੇ ਰੈਸਟੋਰੈਂਟ ’ਚ ਤੋੜੀਆਂ ਪਲੇਟਾਂ, ਵੀਡੀਓ ਵਾਇਰਲ
ਪੰਜਾਬੀ ਫ਼ਿਲਮੀ ਇੰਡਸਟਰੀ ਦੀ ਕਿਊਟ ਅਤੇ ਚਰਚਿਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਫ਼ਿਲਮਾਂ ਦੇ ਨਾਲ ਆਪਣੀ ਵੀਡੀਓਜ਼ ਕਰਕੇ ਵੀ ਖੂਬ ਸੁਰਖੀਆਂ ‘ਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਅਦਾਕਾਰਾ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ‘ਚ ਅਦਾਕਾਰਾ ਸਰਗੁਣ ਮਹਿਤਾ ਆਪਣੇ ਪਤੀ ਰਵੀ ਦੁਬੇ ਦੇ ਨਾਲ ਪਲੇਟਾਂ ਤੋੜਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਕੀ ਸੁਸ਼ਮਿਤਾ ਸੇਨ ਨੇ ਗੁਪਚੁੱਪ ਢੰਗ ਨਾਲ ਕਰਵਾ ਲਿਆ ਹੈ ਲਲਿਤ ਮੋਦੀ ਦੇ ਨਾਲ ਵਿਆਹ? ਪੋਸਟ ਕੀਤੀਆਂ ਗਈਆਂ ਰੋਮਾਂਟਿਕ ਤਸਵੀਰਾਂ
ਜੀ ਹਾਂ ਇਸ ਵੀਡੀਓ ‘ਚ ਦੇਖ ਸਕਦੇ ਹੋ ਸਰਗੁਣ ਮਹਿਤਾ ਜੋ ਕਿ ਆਪਣੇ ਪਤੀ ਰਵੀ ਦੁਬੇ ਦੇ ਨਾਲ ਮਿਲਕੇ ਰੈਸਟੋਰੈਂਟ ਚ ਖੂਬ ਪਲੇਟਾਂ ਤੋੜਦੀ ਹੋਈ ਨਜ਼ਰ ਆ ਰਹੀ ਹੈ। ਜੀ ਹਾਂ ਇਹ ਪਲੇਟਾਂ ਗੁੱਸੇ ਵਿੱਚ ਨਹੀਂ ਤੋੜੀਆਂ, ਬਲਕਿ ਇਹ ਇੱਕ ਫਨ ਐਕਟੀਵਿਟੀ ਸੀ। ਕਈ ਰੈਸਟੋਰੈਂਟ 'ਚ ਅਜਿਹੀ ਗੇਮਾਂ ਹੁੰਦੀਆਂ ਹਨ।
ਇਸ ਖੇਡ' ਚ ਸਰਗੁਣ ਨਹੀਂ ਸਗੋਂ ਰਵੀ ਦੁਬੇ ਜਿੱਤਿਆ ਹੈ। ਵੀਡੀਓ ਦੇ ਅਖੀਰਲੇ 'ਚ ਰਵੀ ਬਹੁਤ ਹੀ ਪਿਆਰ ਦੇ ਨਾਲ ਪਤਨੀ ਸਰਗੁਣ ਮਹਿਤਾ ਨੂੰ ਕਿੱਸ ਕਰ ਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਇਸ ਰੋਮਾਂਟਿਕ ਜੋੜੀ ਦੀ ਤਾਰੀਫ ਕਰ ਰਹੇ ਹਨ।
ਦੱਸ ਦਈਏ ਪਲੇਟਾਂ ਤੋੜਨਾ ਵਾਲਾ ਇਹ ਰਿਵਾਜ਼ ਗ੍ਰੀਕ ਦੇਸ਼ ਦਾ ਹੈ। ਜੋ ਕਿ ਵਿਆਹ ਸਮੇਂ ਲਾੜਾ ਅਤੇ ਲਾੜੀ ਮਿਲਕੇ ਤੋੜਦੇ ਹਨ। ਇਹ ਪਲੇਟਾਂ ਰੀਸਾਈਕਲ ਕਰਨ ਯੋਗ ਹਨ ਅਤੇ ਬਹੁਤ ਸਾਰੇ ਲੋਕਾਂ ਲਈ ਰੁਜ਼ਗਾਰ ਪੈਦਾ ਕਰ ਰਹੀਆਂ ਹਨ।
Image Source: YouTube
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਕਰਕੇ ਖੂਬ ਵਾਹ ਵਾਹੀ ਖੱਟ ਰਹੀ ਹੈ। ਜੀ ਹਾਂ ਇਸ ਫ਼ਿਲਮ ਨੂੰ ਸਿਨੇਮਾ ਘਰਾਂ ਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਚ ਉਹ ਗੁਰਨਾਮ ਭੁੱਲਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸਰਗੁਣ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਹਨ।
View this post on Instagram