ਭਾਗਾਂ ਵਾਲੀ ਨੂੰ ਮਿਲਿਆ ਸਰਦਾਰ ,ਵੈਭਵ ਕੁੰਦਰਾ ਦੀ ਮੁਰਾਦ ਹੋਈ ਪੂਰੀ 

Reported by: PTC Punjabi Desk | Edited by: Shaminder  |  October 31st 2018 09:41 AM |  Updated: October 31st 2018 09:41 AM

ਭਾਗਾਂ ਵਾਲੀ ਨੂੰ ਮਿਲਿਆ ਸਰਦਾਰ ,ਵੈਭਵ ਕੁੰਦਰਾ ਦੀ ਮੁਰਾਦ ਹੋਈ ਪੂਰੀ 

ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਵੈਭਵ ਕੁੰਦਰਾ ਦਾ ਨਵਾਂ ਗੀਤ ਸਰਦਾਰ । ਵੈਭਵ ਕੁੰਦਰਾ ਜਿਸ ਸਰਦਾਰ ਦੇ ਕਿਰਦਾਰ ਦੀ ਆਪਣੇ ਗੀਤ 'ਚ ਗੱਲ ਕਰ ਰਹੇ ਨੇ ਉਹ ਬਹੁਤ ਹੀ ਉੱਚਾ ਲੰਮਾ ਅਤੇ ਸੋਹਣਾ ਸੁਨੱਖਾ ਗੱਭਰੂ ਹੈ । ਜਿਸ 'ਤੇ ਹਰ ਕੁੜੀ ਮਰਦੀ ਹੈ ਪਰ ਉਹ ਖੁਦ ਜਿਸ 'ਤੇ ਮਰਦਾ ਹੈ ।ਉਸ ਕੁੜੀ ਨੂੰ ਝੱਲਣਾ ਥੋੜਾ ਔਖਾ ਵੀ ਹੈ ਅਤੇ ਉਸੇ ਅੜਬ ਸੁਭਾਅ ਵਾਲੀ ਅਤੇ ਨਾਜ਼ ਨਖਰਿਆਂ ਵਾਲੀ ਸੁਨੱਖੀ ਮੁਟਿਆਰ ਨੂੰ ਮਨਾਉਣ ਦੀ ਕੋਸ਼ਿਸ਼ ਇਹ ਸਰਦਾਰ ਆਪਣੇ ਗੀਤ 'ਚ ਕਰ ਰਿਹਾ ਹੈ ।

ਹੋਰ ਵੇਖੋ : ਸ਼ਾਹਿਦ ਕਪੂਰ-ਮੀਰਾ ਦੇ ਬੇਟੇ ਜੈਨ ਦੀਆਂ ਤਸਵੀਰਾਂ ਵਾਇਰਲ , ਦੇਖੋ ਤਸਵੀਰਾਂ

https://www.youtube.com/watch?v=LZkT6ZKa68k&feature=youtu.be

ਉਹ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਭਾਗਾਂ ਵਾਲੀ ਹੋਵੇਗੀ ਜੇ ਸਰਦਾਰ ਤੈਨੂੰ ਪਿਆਰ ਕਰੇਗਾ ।ਇਸ ਗੀਤ ਵੈਭਵ ਕੁੰਦਰਾ ਆਪਣੀ ਸਰਦਾਰਨੀ ਨੂੰ ਮਨਾਉਣ 'ਚ ਕਾਮਯਾਬ ਰਹਿੰਦੇ ਨੇ । ਇਸ ਗੀਤ ਦੇ ਬੋਲ ਵੈਭਵ ਕੁੰਦਰਾ ਨੇ ਖੁਦ ਹੀ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮੰਜ ਮੁਸੀਕ ਨੇ । ਗੀਤ ਦਾ ਵੀਡਿਓ ਪਰਵੀਨ ਭੱਟ ਨੇ ਤਿਆਰ ਕੀਤਾ ਹੈ ।

ਹੋਰ ਵੇਖੋ : ਤੂੰ ਗੱਲਾਂ ਕਰਦੀ ਕਿਹੜੀਆਂ ,ਪਿੱਛੇ ਪੁਲਿਸ ਮਾਰਦੀ ਗੇੜੀਆਂ –ਸਿੱਧੂ ਮੂਸੇਵਾਲਾ

 Vaibhav Kundra new song sardar
Vaibhav Kundra new song sardar

ਵੈਭਵ ਕੁੰਦਰਾ ਨੇ ਜਿੱਥੇ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਉੱਥੇ ਹੀ ਇਸ ਗੀਤ ਦਾ ਬਿਹਤਰੀਨ ਵੀਡਿਓ ਅਤੇ ਸਰਦਾਰ ਦੇ ਵਧੀਆ ਕਿਰਦਾਰ ਨੂੰ ਦਰਸਾਇਆ ਗਿਆ । ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਵੈਭਵ ਕੁੰਦਰਾ ਨੂੰ ਵੀ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਸਰੋਤਿਆਂ ਨੂੰ ਪਸੰਦ ਆਏਗਾ ।

 Vaibhav Kundra new song sardar
Vaibhav Kundra new song sardar

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network