ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਰਬਜੀਤ ਚੀਮਾ ਦਾ ਨਵਾਂ ਕਿਸਾਨੀ ਗੀਤ "ਝੰਡਾ ਕਿਰਸਾਨੀ ਦਾ" ਹੋਇਆ ਰਿਲੀਜ਼, ਹੰਕਾਰੀ ਸਰਕਾਰ ਨੂੰ ਲਲਕਾਰਿਆ, ਦੇਖੋ ਵੀਡੀਓ
ਪੰਜਾਬੀ ਗਾਇਕ ਸਰਬਜੀਤ ਚੀਮਾ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦੇ ਲਿੰਕ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਤਿ ਸ੍ਰੀ ਅਕਾਲ ਦੋਸਤੋ
ਕਿਸਾਨੀ ਸੰਘਰਸ਼ ਨੂੰ ਸਮਰਪਿਤ ਇੱਕ ਹੋਰ ਗੀਤ
"ਝੰਡਾ ਕਿਰਸਾਨੀ ਦਾ"
ਅੱਜ ਹੀ ਰਿਲੀਜ਼ ਕੀਤਾ ਹੈ, ਦੇਖੋ, ਸੁਣੋ ਤੇ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝਾ ਕਰੋ’ ।
ਜੀ ਹਾਂ ਉਹ 'ਝੰਡਾ ਕਿਰਸਾਨੀ ਦਾ' ਟਾਈਟਲ ਹੇਠ ਕਿਸਾਨੀ ਦੇ ਸੰਘਰਸ਼ ਨੂੰ ਬਿਆਨ ਕਰਦਾ ਗੀਤ ਲੈ ਕੇ ਆਏ ਨੇ । ਇਸ ਗੀਤ ਦੇ ਬੋਲ Bhatti Bhariwala ਨੇ ਲਿਖੇ ਨੇ ਤੇ ਮਿਊਜ਼ਿਕ Jassi Bros ਨੇ ਦਿੱਤਾ ਹੈ । ਗੀਤ ਚ ਕੇਂਦਰ ਸਰਕਾਰ ਨੂੰ ਪੰਜਾਬੀਆਂ ਦੀ ਅਣਖ ਤੇ ਦਲੇਰੀ ਨੂੰ ਬਾਰੇ ਦੱਸਿਆ ਹੈ । ਇਸ ਗੀਤ ਨੂੰ ਸਰਬਜੀਤ ਚੀਮਾ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਕਿਸਾਨੀ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਦੱਸ ਦਈਏ ਕਿਸਾਨਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਪਹਿਲੇ ਦਿਨ ਤੋਂ ਨਾਲ ਖੜੀ ਹੋਈ। ਪੰਜਾਬੀ ਕਲਾਕਾਰ ਦਿੱਲੀ ਕਿਸਾਨੀ ਮੋਰਚੇ ਚ ਆਪਣੀ ਸੇਵਾਵਾਂ ਦੇ ਰਹੇ ਨੇ ਤੇ ਨਾਲ ਹੀ ਹੌਸਲਾ ਅਫਜਾਈ ਕਰਦੇ ਹੋਏ ਕਿਸਾਨੀ ਗੀਤ ਲੈ ਕੇ ਆ ਰਹੇ ਨੇ।
View this post on Instagram