ਬੁਆਏ ਫ੍ਰੈਂਡ ਸ਼ੁਭਮਨ ਗਿੱਲ ਦੇ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਦਰਮਿਆਨ ਸਾਰਾ ਤੇਂਦੂਲਕਰ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  August 27th 2022 01:47 PM |  Updated: August 27th 2022 01:47 PM

ਬੁਆਏ ਫ੍ਰੈਂਡ ਸ਼ੁਭਮਨ ਗਿੱਲ ਦੇ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਦਰਮਿਆਨ ਸਾਰਾ ਤੇਂਦੂਲਕਰ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਸਚਿਨ ਤੇਂਦੂਲਕਰ ਦੀ ਧੀ ਸਾਰਾ ਤੇਂਦੂਲਕਰ (Sara Tendulkar)  ਇਨ੍ਹੀਂ ਦਿਨੀਂ ਆਪਣੇ ਬੁਆਏਫ੍ਰੈਂਡ ਦੇ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਖ਼ਬਰਾਂ ਫੈਲ ਰਹੀਆਂ ਹਨ ਕਿ ਉਸ ਦਾ ਆਪਣੇ ਦੋਸਤ ਸ਼ੁਭਮਨ ਗਿੱਲ ਦੇ ਨਾਲ ਬ੍ਰੇਕਅੱਪ ਹੋ ਗਿਆ ਹੈ । ਇਸੇ ਦੌਰਾਨ ਉਸ ਨੂੰ ਮੁੰਬਈ ‘ਚ ਸਪਾਟ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Sachin Tendulkar's daughter Sara to make her Bollywood debut soon? Image Source: Twitter

ਹੋਰ ਪੜ੍ਹੋ : ਨਾਈਟ ਕਲੱਬ ‘ਚ ਡਾਂਸ ਫਲੋਰ ‘ਤੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਡਾਂਸ ਨਾਲ ਕਰਵਾਈ ਅੱਤ, ਵੇਖੋ ਵੀਡੀਓ

ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਕਿਸੇ ਦੋਸਤ ਦੇ ਨਾਲ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਸਾਰਾ ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ਅਤੇ ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।

Sara Tendulkar, image From instagram

ਹੋਰ ਪੜ੍ਹੋ : ‘ਜਿਉਂਦਿਆਂ ਦੇ ਨਾਲ ਪਹਿਲੀ ਵਾਰ ਤੁਰਦੇ ਵੇਖਿਆ’, ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਦਾ ਕੀਤਾ ਧੰਨਵਾਦ

ਸਾਰਾ ਸਚਿਨ ਤੇਂਦੂਲਕਰ ਦੀ ਧੀ ਹੈ ।ਸੋਸ਼ਲ ਮੀਡੀਆ ‘ਤੇ ਉਹ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲਵਿੰਗ ਹੈ ।

Sara Tendulkar,, image From instagram

ਕੁਝ ਦਿਨ ਪਹਿਲਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਵੀ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ । ਕ੍ਰਿਕੇਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਦੀ ਧੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network