ਸਾਰਾ ਗੁਰਪਾਲ ਫ਼ਿਲਮ ‘ਸੁਬਾਲੀ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫ਼ਿਲਮ ਦੀ ਝਲਕ ਕੀਤੀ ਸਾਂਝੀ
ਸਾਰਾ ਗੁਰਪਾਲ (Sara Gurpal) ਜਲਦ ਹੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ । ਜੀ ਹਾਂ ਪੰਜਾਬੀ ਫ਼ਿਲਮਾਂ ਅਤੇ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਉਣ ਵਾਲੀ ਇਹ ਅਦਾਕਾਰਾ ਹੁਣ ਫ਼ਿਲਮ ‘ਸੁਬਾਲੀ’ (Subali) ‘ਚ ਨਜ਼ਰ ਆਏਗੀ । ਅਦਾਕਾਰਾ ਨੇ ਇਸ ਫ਼ਿਲਮ ਦੀ ਫ੍ਰਸਟ ਲੁੱਕ ਸਾਂਝੀ ਕੀਤੀ ਹੈ । ਜਿਸ ‘ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਇਸ ਫ਼ਿਲਮ ਨੂੰ ਲੈ ਕੇ ਜਿੱਥੇ ਸਾਰਾ ਗੁਰਪਾਲ ਬਹੁਤ ਜ਼ਿਆਦਾ ਐਕਸਾਈਟਿਡ ਹੈ, ਉੱਥੇ ਹੀ ਉਸ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ ।
Image Source: Instagramਹੋਰ ਪੜ੍ਹੋ : ਸਿੰਗਾ, ਸਵੀਤਾਜ ਬਰਾੜ ਅਤੇ ਸਾਰਾ ਗੁਰਪਾਲ ਫ਼ਿਲਮ ‘ਜ਼ਿੱਦੀ ਜੱਟ’ ‘ਚ ਆਉਣਗੇ ਨਜ਼ਰ
ਇਸ ਫ਼ਿਲਮ ਨੂੰ ਗੌਰਵ ਮਿਸ਼ਰਾ ਨੇ ਡਾਇਰੈਕਟ ਕੀਤਾ ਹੈ । ਫ਼ਿਲਮ ਜਲਦ ਹੀ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ ਅਤੇ ਜਲਦ ਹੀ ਅਦਾਕਾਰਾ ਪੰਜਾਬੀ ਫ਼ਿਲਮ ‘ਜ਼ਿੱਦੀ ਜੱਟ’ ‘ਚ ਨਜ਼ਰ ਆਏਗੀ ।
ਇਸ ਫ਼ਿਲਮ ‘ਚ ਉਸ ਦੇ ਨਾਲ ਅਦਾਕਾਰ ਅਤੇ ਗਾਇਕ ਸਿੰਗਾ ਅਤੇ ਸਵੀਤਾਜ ਬਰਾੜ ਨਜ਼ਰ ਆਉਣਗੇ ।ਸਾਰਾ ਗੁਰਪਾਲ ਅਤੇ ਸਿੰਗਾ ਦੀ ਇਸ ਫ਼ਿਲਮ ਦੀ ਸ਼ੂਟਿੰਗ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ । ਦੱਸ ਦਈਏ ਕਿ ਸਾਰਾ ਗੁਰਪਾਲ ਦਾ ਅਸਲ ਨਾਮ ਰਚਨਾ ਹੈ ਅਤੇ ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ।ਸਾਰਾ ਗੁਰਪਾਲ ਨੇ ਬਿੱਗ ਬੌਸ ਸ਼ੋਅ ‘ਚ ਵੀ ਭਾਗ ਲਿਆ ਸੀ ਪਰ ਅਦਾਕਾਰਾ ਬਿੱਗ ਬੌਸ ਚੋਂ ਪਹਿਲੀ ਪ੍ਰਤੀਭਾਗੀ ਬਣੀ ਸੀ ਜੋ ਕਿ ਸਭ ਤੋਂ ਪਹਿਲਾਂ ਘਰ ਤੋਂ ਬਾਹਰ ਹੋ ਗਈ ਸੀ ।
View this post on Instagram