ਲੰਡਨ ਤੋਂ ਛੁੱਟੀਆਂ ਮਨਾ ਕੇ ਵਾਪਿਸ ਆਉਂਦੇ ਹੀ ਸਾਰਾ ਆਲੀ ਖ਼ਾਨ ਨੇ ਸ਼ੁਰੂ ਕੀਤਾ ਹਾਰਡ ਵਰਕਆਊਟ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  July 22nd 2022 10:32 AM |  Updated: July 22nd 2022 11:12 AM

ਲੰਡਨ ਤੋਂ ਛੁੱਟੀਆਂ ਮਨਾ ਕੇ ਵਾਪਿਸ ਆਉਂਦੇ ਹੀ ਸਾਰਾ ਆਲੀ ਖ਼ਾਨ ਨੇ ਸ਼ੁਰੂ ਕੀਤਾ ਹਾਰਡ ਵਰਕਆਊਟ, ਵੇਖੋ ਵੀਡੀਓ

Sara started hard workout: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਕਸਰ ਹੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਵਿ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਅਕਸਰ ਕੁਝ ਨਾਂ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸਾਰਾ ਨੇ ਆਪਣੇ ਫੈਨਜ਼ ਨਾਲ ਆਪਣਾ ਹਾਰਡ ਵਰਕਆਊਟ ਰੂਟੀਨ ਸ਼ੇਅਰ ਕੀਤਾ ਹੈ।

Image Source: Instagram

ਦੱਸ ਦਈਏ ਕਿ ਸਾਰਾ ਅਲੀ ਖ਼ਾਨ ਅਦਾਕਾਰੀ ਦੇ ਨਾਲ-ਨਾਲ ਸੈਰ ਸਪਾਟੇ ਅਤੇ ਖਾਣ-ਪੀਣ ਦੀ ਬੇਹੱਦ ਸ਼ੌਕੀਨ ਹੈ। ਸਾਰਾ ਅਕਸਰ ਹੀ ਆਪਣੀ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਵੀ ਨੇੜਲੇ ਇਲਾਕਿਆਂ ਦੇ ਵਿੱਚ ਘੁੰਮਣ ਦਾ ਸਮਾਂ ਕੱਢ ਲੈਂਦੀ ਹੈ।

ਹਾਲ ਹੀ ਵਿੱਚ ਸਾਰਾ ਅਲੀ ਖ਼ਾਨ, ਭਰਾ ਇਬ੍ਰਾਹਿਮ ਅਤੇ ਪਿਤਾ ਸੈਫ ਅਲੀ ਖ਼ਾਨ ਨਾਲ ਲੰਡਨ ਵਿੱਚ ਛੁੱਟੀਆਂ ਬਤੀਤ ਕਰ ਰਹੀ ਸੀ। ਸਾਰਾ ਪਿਛਲੇ ਕਈ ਦਿਨਾਂ ਤੋਂ ਲੰਡਨ 'ਚ ਛੁੱਟੀਆਂ ਮਨਾ ਰਹੀ ਸੀ। ਹਾਲ ਹੀ 'ਚ ਅਦਾਕਾਰਾ ਲੰਡਨ ਤੋਂ ਛੁੱਟੀਆਂ ਮਨਾ ਕੇ ਵਾਪਸ ਆਈ ਹੈ।

ਸਾਰਾ ਲੰਡਨ ਤੋਂ ਘਰ ਵਾਪਸ ਆਉਂਦੇ ਹੀ ਆਪਣੇ ਕੰਮ 'ਚ ਰੁੱਝ ਗਈ ਹੈ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਆਪਣੇ ਵਰਕਆਊਟ ਦਾ ਵੀਡੀਓ ਸ਼ੇਅਰ ਕੀਤਾ ਹੈ। ਸਾਰਾ ਇਸ ਵੀਡੀਓ 'ਚ ਇੰਨੀ ਸਖ਼ਤ ਵਰਕਆਊਟ ਕਰ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

Image Source: Instagram

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਾਲੇ ਅਤੇ ਸਕਾਈ ਕਲਰ ਦੇ ਜਿਮਵੀਅਰ ਪਹਿਨ ਕੇ ਸਾਰਾ ਖੁਦ ਨੂੰ ਵਾਰਮਅੱਪ ਕਰਦੀ ਨਜ਼ਰ ਆ ਰਹੀ ਹੈ। ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਰਕਆਊਟ ਸੈਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਉਹ ਇੱਕ ਜਿਮ ਟ੍ਰੇਨਰ ਦੀ ਨਿਗਰਾਨੀ ਵਿੱਚ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਾਰਾ ਅਲੀ ਖਾਨ ਨੇ ਕੈਪਸ਼ਨ ਵਿੱਚ ਲਿਖਿਆ, "It’s good to be back ? Hogaya Holiday come back on track ? You must work hard, there’s no easy hack ??Just keep going- no time to slack ?‍♀️⌛️You cannot crack- so just attack! ?? Oh! And remember supplement this effort with a healthy snack ??"'

ਸਾਰਾ ਨੇ ਇਹ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਦੱਸਿਆ ਕਿ ਉਹ ਵਕੇਸ਼ਨਸ ਤੋਂ ਬਾਅਦ ਇੱਕ ਵਾਰ ਫਿਰ ਚੰਗੀ ਵਾਪਸੀ ਵੱਲ ਹੈ। ਉਸ ਨੇ ਵਕੇਸ਼ਨਸ ਦੇ ਦੌਰਾਨ ਜਮ ਖਾਣਾ ਖਾਧਾ ਤੇ ਸੈਰ ਸਪਾਟੇ ਦਾ ਆਨੰਦ ਮਾਣਿਆ ਹੈ। ਹੁਣ ਕੰਮ ਉੱਤੇ ਵਾਪਸੀ ਦਾ ਸਮਾਂ ਹੈ। ਇਸ ਲਈ ਉਹ ਜਿਮ ਵਿੱਚ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਉਹ ਆਪਣੀ ਇਸ ਸਖ਼ਤ ਮਿਹਨਤ ਹੈਲਥੀ ਫੂਡ ਤੇ ਚੰਗੀ ਡਾਈਟ ਨਾਲ ਜਾਰੀ ਰੱਖੇਗੀ।

Image Source: Instagram

ਹੋਰ ਪੜ੍ਹੋ: ਵਿਜੇ ਦੇਵਰਕੋਂਡਾ ਸਟਾਰਰ ਫਿਲਮ Liger ਦਾ ਟ੍ਰੇਲਰ ਹੋਇਆ ਰਿਲੀਜ. ਬਾਕਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਵਿਜੇ

ਸਾਰਾ ਦੇ ਇਸ ਵੀਡੀਓ ਨੂੰ ਫੈਨਜ਼ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਫੈਨਜ਼ ਸਾਰਾ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਉਸ ਦੀ ਸ਼ਲਾਘਾ ਕਰ ਰਹੇ ਹਨ ਕਿ ਸਾਰਾ ਅਦਾਕਾਰੀ ਦੇ ਨਾਲ-ਨਾਲ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖ ਰਹੀ ਹੈ।

ਸਾਰਾ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਸਾਰਾ ਨੂੰ ਆਖ਼ਰੀ ਵਾਰ ਫਿਲਮ 'ਅਤਰੰਗੀ ਰੇ' 'ਚ ਦੇਖਿਆ ਗਿਆ ਸੀ। ਫਿਲਮ 'ਚ ਉਨ੍ਹਾਂ ਨਾਲ ਅਕਸ਼ੈ ਕੁਮਾਰ ਅਤੇ ਸਾਊਥ ਐਕਟਰ ਧਨੁਸ਼ ਨਜ਼ਰ ਆਏ ਸਨ। ਫਿਲਮ ਦਾ ਨਿਰਦੇਸ਼ਨ ਆਨੰਦ ਐਲ ਰਾਏ ਨੇ ਕੀਤਾ ਸੀ, ਜਿਨ੍ਹਾਂ ਦੀ ਅਗਲੀ ਫਿਲਮ 'ਰਕਸ਼ਾ ਬੰਧਨ' 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network