Trending:
ਸਾਰਾ ਅਲੀ ਖ਼ਾਨ ਬਣੀ ਕਸ਼ਮੀਰ ਦੀ ਕਲੀ, ਸਾਂਝੀਆਂ ਕੀਤੀਆਂ ਟਰੈਕਿੰਗ ਦੀਆਂ ਝਲਕੀਆਂ
ਸਾਰਾ ਅਲੀ ਖ਼ਾਨ ਇੱਕ ਅਜਿਹੀ ਬਾਲੀਵੁੱਡ ਅਦਾਕਾਰਾ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। Sara Ali Khan ਨੂੰ ਅਕਸਰ ਇੰਟਰਨੈੱਟ 'ਤੇ ਆਪਣੇ ਸਹਿ ਕਲਾਕਾਰਾਂ ਨਾਲ ਮਸਤੀ ਭਰੇ ਪਲਾਂ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਦੇਖਿਆ ਜਾਂਦਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਾਰਾ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ। ਉਹ ਅਕਸਰ ਆਪਣੀ ਟ੍ਰੈਵਲ ਡਾਇਰੀ ਦੀਆਂ ਝਲਕੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਸਾਰਾ ਅਲੀ ਖ਼ਾਨ ਇੱਕ ਵਾਰ ਫਿਰ ਤੋਂ ਕਸ਼ਮੀਰ ਦੀ ਹਸੀਨ ਵਾਦੀਆਂ ਦਾ ਲੁਤਫ ਲੈਂਦੀ ਨਜ਼ਰ ਆ ਰਹੀ ਹੈ ।

ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ Kashmir 'ਚ ਬਰਫ ਨਾਲ ਢੱਕੀਆਂ ਪਹਾੜੀਆਂ 'ਚ ਖੁਦ ਦੇ ਨਾਲ ਸਮਾਂ ਬਤੀਤ ਕਰ ਰਹੀ ਹੈ। ਹਾਲ ਹੀ 'ਚ ਸਾਰਾ ਨੂੰ ਪਹਲਗਾਮ 'ਚ ਟ੍ਰੈਕਿੰਗ ਦਾ ਆਨੰਦ ਲੈਂਦੇ ਦੇਖਿਆ ਗਿਆ। Sara Ali Khan ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਨਾਲ ਕਸ਼ਮੀਰ 'ਚ ਬਿਤਾਏ ਕੁਝ ਬੇਹੱਦ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੂੰ ਮੈਰੂਨ ਰੰਗ ਦੀ ਐਥਲੀਜ਼ਰ ਅਤੇ ਮੈਚਿੰਗ ਜੈਕੇਟ ਪਹਿਨੇ ਦੇਖਿਆ ਜਾ ਸਕਦਾ ਹੈ। ਸਾਰਾ ਨੇ ਇਸ ਸ਼ਾਨਦਾਰ ਟ੍ਰੈਕ ਲੁੱਕ ਦੇ ਨਾਲ ਬਲੈਕ ਕੈਪ ਪਹਿਨੀ ਹੋਈ ਹੈ ਅਤੇ ਬਹੁਤ ਖੂਬਸੂਰਤ ਲੱਗ ਰਹੀ ਹੈ। ਉਹ ਇੱਕ ਛੋਟੇ ਪੱਥਰ ਉੱਤੇ ਬੈਠ ਕੇ ਕਸ਼ਮੀਰ ਘਾਟੀ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਹਮੇਸ਼ਾ ਦੀ ਤਰ੍ਹਾਂ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ-ਨਾਲ ਸਾਰਾ ਨੂੰ ਖੂਬ ਕੈਪਸ਼ਨ ਦਿੰਦੇ ਹੋਏ ਦੇਖਿਆ ਗਿਆ। ਸਾਰਾ ਨੇ ਕੈਪਸ਼ਨ 'ਚ ਲਿਖਿਆ, 'ਕਸ਼ਮੀਰ ਕੀ ਕਲੀ...ਇਜ਼ ਬੈਕ ਟੂ ਯੂਅਰ ਗਲੀ... Now trekking par Main Chali’ । ਸਾਰਾ ਨੇ ਆਪਣੀ ਛੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਾਰਾ ਅਲੀ ਖ਼ਾਨ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਸਾਰਾ ਮਾਲਦੀਵ, ਕਸ਼ਮੀਰ, ਉਜੈਨ, ਕਾਸ਼ੀ, ਲੱਦਾਖ ਕਈ ਹੋਰ ਥਾਵਾਂ ਘੁੰਮ ਚੁੱਕੀ ਹੈ।
ਹੋਰ ਪੜ੍ਹੋ : ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ ਬੇਟੇ ਰੇਦਾਨ ਦੇ ਦੂਜੇ ਜਨਮਦਿਨ ‘ਤੇ ਸਾਂਝੇ ਕੀਤੇ ਅਣਦੇਖੇ ਪਲ, ਦੇਖੋ ਵੀਡੀਓ