ਸਾਰਾ ਅਲੀ ਖ਼ਾਨ ਤੇ ਮਾਧੁਰੀ ਦੀਕਸ਼ਿਤ ਨੇ ‘Chaka Chak’ ਗੀਤ ‘ਤੇ ਕੀਤਾ ਸ਼ਾਨਦਾਰ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਬਾਲੀਵੁੱਡ ਜਗਤ ਦੀ ਖ਼ੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ Sara Ali Khan ਦੇ ਹਰ ਅੰਦਾਜ਼ ਨੂੰ ਪ੍ਰਸ਼ੰਸਕ ਕਾਫੀ ਜ਼ਿਆਦਾ ਪਸੰਦ ਕਰਦੇ ਹਨ। ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਤਸਵੀਰਾਂ ਸ਼ੇਅਰ ਕਰਕੇ ਅਤੇ ਕਦੇ ਡਾਂਸ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲੈਂਦੀ ਹੈ। ਹੁਣ ਸਾਰਾ ਨੇ ਇੱਕ ਵਾਰ ਫਿਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਧਕ ਧਕ ਗਰਲ ਮਾਧੁਰੀ ਦੀਕਸ਼ਿਤ Madhuri Dixit ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸਾਰਾ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ ‘ਅਤਰੰਗੀ ਰੇ’ ਦੇ ਗੀਤ ਚੱਕਾ ਚੱਕ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੋਵਾਂ ਦੇ ਇਸ ਖੂਬਸੂਰਤ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Image Source: Instagram
ਸਾਰਾ ਨੇ ਮਾਧੁਰੀ ਦੀਕਸ਼ਿਤ ਨਾਲ ਆਪਣਾ ਇੱਕ ਡਾਂਸ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਲੱਖਾਂ ਦੀ ਗਿਣਤੀ ਚ ਲੋਕ ਦੇਖ ਚੁੱਕੇ ਹਨ। ਹਰ ਕੋਈ ਦੋਵਾਂ ਹੀਰੋਇਨਾਂ ਦੇ ਡਾਂਸ ਦੀ ਖੂਬ ਤਾਰੀਫ ਕਰ ਰਹੇ ਨੇ। ਸਾਰਾ ਅਲੀ ਖ਼ਾਨ ਜੋ ਕਿ ਸਟਾਈਲਿਸ਼ ਲਹਿੰਗੇ ‘ਚ ਨਜ਼ਰ ਆ ਰਹੀ ਹੈ, ਉੱਥੇ ਹੀ ਮਾਧੁਰੀ ਵੀ ਲਾਲ ਸੁਨਹਿਰੀ ਸੂਟ ਸਲਵਾਰ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
Image Source: Instagram
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਾਧੁਰੀ ਦੀਕਸ਼ਿਤ ਨੂੰ ਹਾਲ ਹੀ ‘ਚ ਸ਼ੋਅ ‘ਡਾਂਸ ਦੀਵਾਨੇ’ ਨੂੰ ਜੱਜ ਕਰਦੇ ਦੇਖਿਆ ਗਿਆ ਸੀ। ਉਹ ਆਖਰੀ ਵਾਰ ‘ਕਲੰਕ’ ਅਤੇ ‘ਟੋਟਲ ਧਮਾਲ’ ਵਰਗੀਆਂ ਫਿਲਮਾਂ ‘ਚ ਨਜ਼ਰ ਆਏ ਸਨ। ਸਾਰਾ ਅਲੀ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਨੇ ਸਾਲ 2018 ਵਿੱਚ ਫ਼ਿਲਮ ਕੇਦਾਰਨਾਥ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਹ ‘ਲਵ ਆਜ ਕਲ’ ਅਤੇ ਸਿੰਬਾ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਉਹ ਜਲਦ ਹੀ ਅਕਸੇ ਕੁਮਾਰ ਅਤੇ ਧਨੁਸ਼ ਨਾਲ ‘ਅਤਰੰਗੀ’ ‘ਚ ਨਜ਼ਰ ਆਵੇਗੀ। Atrangi Re ਫ਼ਿਲਮ 24 ਦਸੰਬਰ ਨੂੰ ਸਟ੍ਰੀਮਿੰਗ ਪਲੇਟਫਾਰਮ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਹੋਵੇਗੀ ।
View this post on Instagram