ਸਪਨਾ ਚੌਧਰੀ ਨੇ ਹਰਿਆਣਵੀ ਗੀਤ 'ਤੇ ਬਣਾਇਆ ਸ਼ਾਨਦਾਰ ਡਾਂਸ ਵੀਡੀਓ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ

Reported by: PTC Punjabi Desk | Edited by: Lajwinder kaur  |  January 27th 2022 04:14 PM |  Updated: January 27th 2022 04:21 PM

ਸਪਨਾ ਚੌਧਰੀ ਨੇ ਹਰਿਆਣਵੀ ਗੀਤ 'ਤੇ ਬਣਾਇਆ ਸ਼ਾਨਦਾਰ ਡਾਂਸ ਵੀਡੀਓ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ

ਸਪਨਾ ਚੌਧਰੀ Sapna Choudhary ਆਪਣੇ ਡਾਂਸ ਅਤੇ ਗੀਤਾਂ ਦੇ ਨਾਲ-ਨਾਲ ਆਪਣੇ ਕੂਲ ਅੰਦਾਜ਼ ਲਈ ਮਸ਼ਹੂਰ ਹੈ। ਸਪਨਾ ਚੌਧਰੀ ਨੂੰ ਉਸਦੇ ਪ੍ਰਸ਼ੰਸਕ ਦੇਸੀ ਕੁਈਨ ਦੇ ਨਾਂ ਨਾਲ ਵੀ ਜਾਣਦੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਸਪਨਾ ਚੌਧਰੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦੇਸੀ ਅੰਦਾਜ਼ 'ਚ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸਪਨਾ ਚੌਧਰੀ ਹਰਿਆਣਵੀ ਆਉਂਟਫਿੱਟ ‘ਚ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦਾ ਦੇਸੀ ਅੰਦਾਜ਼ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਕੁੰਡਲੀ ਭਾਗਿਆ ਦੀ ਅਦਾਕਾਰਾ ਸ਼ਰਧਾ ਆਰਿਆ ਨੇ ਪੰਜਾਬੀ ਸੂਟ ‘ਚ ਸ਼ੇਅਰ ਕੀਤੀਆਂ ਆਪਣੀਆਂ ਨਵੀਆਂ ਤਸਵੀਰਾਂ, ਦਰਸ਼ਕ ਕਰ ਰਹੇ ਨੇ ਤਾਰੀਫ਼ਾਂ

ਸਪਨਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਹਰਿਆਣਵੀ ਗੀਤ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦੇ ਡਾਂਸ ਅਤੇ ਦੇਸੀ ਅੰਦਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਉੱਤੇ ਵੱਡੀ ਗਿਣਤੀ ਲਾਈਕਸ ਆ ਚੁੱਕੇ ਹਨ।

Sapna Choudhary , image From instagram

ਸਪਨਾ ਚੌਧਰੀ ਦੇ ਇਸ ਹਾਲ ਹੀ 'ਚ ਸ਼ੇਅਰ ਕੀਤੇ ਗਏ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ' Kala Chundad ' 'ਤੇ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਪਨਾ ਦੇਸੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੇ ਡਾਂਸ ਦੀ ਖੂਬ ਤਾਰੀਫ ਕਰ ਰਹੇ ਹਨ ।

sapna choudhary and veer sahu pic

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨੇ ਪਿਆਰੀ ਜਿਹੀ ਵੀਡੀਓ ਨਾਲ ਸ਼ਹਿਨਾਜ਼ ਗਿੱਲ ਨੂੰ ਕੀਤਾ ਬਰਥਡੇਅ ਵਿਸ਼, ਦਰਸ਼ਕਾਂ ਨੂੰ ਗੁਰਬਾਜ਼ ਤੇ ਸ਼ਹਿਨਾਜ਼ ਦਾ ਕਿਊਟ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

ਹਾਲ ਹੀ ‘ਚ ਸੁਪਨਾ ਚੌਧਰੀ ਦੀ ਮੈਰਿਜ ਐਨੀਵਰਸਰੀ ਸੀ। ਉਨ੍ਹਾਂ ਨੇ ਆਪਣੇ ਪਤੀ ਵੀਰ ਸਾਹੂ ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਵਧਾਈ ਦਿੱਤੀ ਸੀ। ਦੋਵਾਂ ਕਲਾਕਾਰਾਂ ਦਾ ਇੱਕ ਪਿਆਰਾ ਜਿਹਾ ਪੁੱਤਰ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network