ਦੇਸੀ ਅੰਦਾਜ਼ 'ਚ ਸਪਨਾ ਚੌਧਰੀ ਨੇ 'ਗੋਰੀ ਨਾਚੇ' ਗੀਤ 'ਤੇ ਬਿਖੇਰੀਆਂ ਦਿਲਕਸ਼ ਅਦਾਵਾਂ, ਦੇਖੋ ਵੀਡੀਓ
ਸਪਨਾ ਚੌਧਰੀ (Sapna Choudhary) ਹਰਿਆਣਾ ਦੀ ਮਸ਼ਹੂਰ ਡਾਂਸਰ ਹੈ, ਜਿਸ ਨੇ ਆਪਣੇ ਡਾਂਸ ਅਤੇ ਗਾਇਕੀ ਨਾਲ ਦੁਨੀਆ 'ਚ ਵੱਖਰੀ ਪਛਾਣ ਬਣਾਈ ਹੈ। ਸਪਨਾ ਚੌਧਰੀ ਨੂੰ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਜਿਸ ਕਰਕੇ ਉਸਦੇ ਪ੍ਰਸ਼ੰਸਕ ਉਨ੍ਹਾਂ ਦੇ ਵੀਡੀਓਜ਼ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਲੋਕ ਉਸ ਦੇ ਜ਼ਬਰਦਸਤ ਡਾਂਸਿੰਗ ਸਟਾਈਲ ਦੇ ਦੀਵਾਨੇ ਹਨ। ਇਹੀ ਕਾਰਨ ਹੈ ਕਿ ਸਪਨਾ ਦਾ ਕੋਈ ਵੀ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਧਮਾਲ ਮਚ ਜਾਂਦੀ ਹੈ।
image From instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਗੀਤ ‘Dhokebaaz’ ‘ਚ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ
ਪ੍ਰਸ਼ੰਸਕ ਉਸ ਦੇ ਗੀਤਾਂ ਅਤੇ ਡਾਂਸ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਸਿਲਸਿਲੇ 'ਚ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਾਜ਼ਾ ਡਾਂਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕਾਂ ਨੇ ਉਸ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹੈ।
Image Source: Instagram
ਸਪਨਾ ਚੌਧਰੀ ਨੇ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ 'ਗੋਰੀ ਨਾਚੇ'। ਵੀਡੀਓ 'ਚ ਤੁਸੀਂ ਸਪਨਾ ਦਾ ਖਾਸ ਦੇਸੀ ਅੰਦਾਜ਼ ਦੇਖ ਸਕਦੇ ਹੋ। ਵੀਡੀਓ ਚ ਸਪਨਾ ਚੌਧਰੀ ਪਿੰਕ ਰੰਗ ਦੇ ਪੰਜਾਬੀ ਸੂਟ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕੁਝ ਹੀ ਸਮੇਂ 'ਚ ਲੱਖਾਂ ਲਾਈਕਸ ਮਿਲ ਚੁੱਕੇ ਹਨ। ਸੈਲੇਬਸ ਵੀ ਉਨ੍ਹਾਂ ਦੇ ਡਾਂਸ ਨੂੰ ਪਸੰਦ ਕਰ ਰਹੇ ਹਨ। ਬਾਲੀਵੁੱਡ ਦੇ ਨਾਮੀ ਗਾਇਕ ਮੀਕਾ ਸਿੰਘ ਨੂੰ ਵੀ ਉਨ੍ਹਾਂ ਦਾ ਡਾਂਸ ਕਾਫੀ ਪਸੰਦ ਆਇਆ ਹੈ।
Image Source: Instagram
ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਰਿਐਲਿਟੀ ਸ਼ੋਅ ਬਿੱਗ ਬੌਸ 'ਚ ਪ੍ਰਤੀਯੋਗੀ ਦੇ ਰੂਪ 'ਚ ਆਉਣ ਤੋਂ ਬਾਅਦ ਕਾਫੀ ਮਸ਼ਹੂਰ ਹੋ ਗਈ ਸੀ। ਸਪਨਾ ਦਾ ਵਿਆਹ ਵੀਰ ਸਾਹੂ ਨਾਲ ਹੋਇਆ ਹੈ, ਜਿਸ ਤੋਂ ਉਸ ਦਾ ਇੱਕ ਪੁੱਤਰ ਵੀ ਹੈ। ਸਪਨਾ ਚੌਧਰੀ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : Bechari Teaser: ਅਫਸਾਨਾ ਖ਼ਾਨ ਦੀ ਆਵਾਜ਼ 'ਚ ਦੇਖਣ ਨੂੰ ਮਿਲੇਗੀ ਕਰਨ ਕੁੰਦਰਾ ਤੇ ਦਿਵਿਆ ਅਗਰਵਾਲ ਦੀ ਜੁਦਾਈ ਦੀ ਕਹਾਣੀ
View this post on Instagram