Trending:
ਸਪਨਾ ਚੌਧਰੀ ਸੜਕ ‘ਤੇ ਹੀ ਠੁਮਕੇ ਲਗਾ ਕੇ ਨੱਚਦੀ ਆਈ ਨਜ਼ਰ, ਦੇਖੋ ਵੀਡੀਓ
Sapna Choudhary Viral Video: ਸਪਨਾ ਚੌਧਰੀ ਦਾ ਹਰ ਅੰਦਾਜ਼ ਵੱਖਰਾ ਹੈ। ਹਰਿਆਣੇ ਦੀ ਡਾਂਸਿੰਗ ਕੁਈਨ ਦੇ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਜਦੋਂ ਵੀ ਕੁਝ ਕਰਦੀ ਹੈ ਤਾਂ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਦਾ ਨਵਾਂ ਮਿਊਜ਼ਿਕ ਵੀਡੀਓ 'ਨੱਚੋ ਨੱਚੋ' ਰਿਲੀਜ਼ ਹੋਇਆ ਹੈ। ਹੁਣ ਸਪਨਾ ਨੇ ਇਸ ਗੀਤ 'ਤੇ ਇੱਕ ਰੀਲ ਵੀਡੀਓ ਬਣਾਈ ਹੈ ਜਿਸ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ।
ਇਸ ਵੀਡੀਓ 'ਚ ਸਪਨਾ ਚੌਧਰੀ ਨੂੰ ਸੜਕ ਦੇ ਵਿਚਕਾਰ ਟਰੈਕ ਪੈਂਟ 'ਚ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਪ੍ਰਸ਼ੰਸਕ ਉਸ ਦੇ ਇਸ ਵੀਡੀਓ 'ਤੇ ਕਾਫੀ ਪਿਆਰ ਲੁੱਟਾ ਰਹੇ ਹਨ।
ਹੋਰ ਪੜ੍ਹੋ : Koffee With Karan: ਜਾਣੋ ਕੀ-ਕੀ ਹੁੰਦਾ ਹੈ ਕਰਨ ਜੌਹਰ ਦੇ ਕੌਫੀ ਹੈਂਪਰ ‘ਚ, ਤੋਹਫ਼ਿਆਂ ਦੀ ਸੂਚੀ ਦਾ ਹੋਇਆ ਖੁਲਾਸਾ
Image Source : Youtube
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਪਨਾ ਚੌਧਰੀ ਨੂੰ ਆਪਣੇ ਡਾਂਸ ਲਈ ਜਾਣਿਆ ਜਾਂਦਾ ਹੈ। ਉਹ ਮਿਊਜ਼ਿਕ ਵੀਡੀਓਜ਼ ਦੀ ਦੁਨੀਆ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਸਪਨਾ ਚੌਧਰੀ ਦੀ ਇਸ ਇੰਸਟਾ ਰੀਲ ਵੀਡੀਓ ਨੂੰ ਹੁਣ ਤੱਕ 65 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਪ੍ਰਸ਼ੰਸਕ ਇਸ ਵੀਡੀਓ 'ਤੇ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਕੁਝ ਉਸ ਦੇ ਡਾਂਸ ਦੀ ਤਾਰੀਫ ਕਰ ਰਹੇ ਹਨ ਅਤੇ ਕੁਝ ਉਸ ਦੇ ਸਟਾਈਲ ਅਤੇ ਸਵੈਗ ਦੀ ਤਾਰੀਫ ਕਰ ਰਹੇ ਹਨ। ਇਸ ਤਰ੍ਹਾਂ ਸਪਨਾ ਚੌਧਰੀ ਨੇ ਇਸ ਵੀਡੀਓ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਕੋਈ ਕਸਰ ਨਹੀਂ ਛੱਡੀ ਹੈ।
image source: Instagram
ਸਪਨਾ ਚੌਧਰੀ ਹਰਿਆਣਾ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਰਕੈਸਟਰਾ ਪਾਰਟੀ ਨਾਲ ਕੀਤੀ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਹ ਹਰਿਆਣਾ ਸੰਗੀਤ ਉਦਯੋਗ ਦਾ ਮਸ਼ਹੂਰ ਚਿਹਰਾ ਬਣ ਗਈ। ਇੰਨਾ ਹੀ ਨਹੀਂ, ਉਸਨੇ ਭੋਜਪੁਰੀ, ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਵੀ ਕੰਮ ਕੀਤਾ ਹੈ। ਉਹ ਬਿੱਗ ਬੌਸ ਦੇ ਘਰ ਵਿੱਚ ਵੀ ਨਜ਼ਰ ਆ ਚੁੱਕੀ ਹੈ।
Image Source: Twitter
View this post on Instagram