ਸਪਨਾ ਚੌਧਰੀ ਦੇ ਭਰਾ ਨੇ ਚਾੜ੍ਹਿਆ ਨਵਾਂ ਚੰਨ, ਜਾਣਾ ਪੈ ਸਕਦਾ ਹੈ ਥਾਣੇ !
ਹਰਿਆਣਵੀ ਡਾਂਸਰ ਸਪਨਾ ਚੌਧਰੀ ਜਿਸ ਨੇ ਅਪਣੀ ਅਦਾਵਾਂ ਨਾਲ ਤਾਂ ਪੂਰੀ ਦੁਨੀਆ ਨੂੰ ਦੀਵਾਨਾ ਬਣਾ ਰੱਖਿਆ ਹੈ। ਪਰ ਅਪਣੀ ਅਦਾਵਾਂ ਕਰਕੇ ਉਹ ਵਿਵਾਦਾਂ ‘ਚ ਵੀ ਰਹਿ ਚੁੱਕੀ ਹੈ। ਪਰ ਇਸ ਵਾਰ ਸਪਨਾ ਦੇ ਭਰਾ ਨੇ ਕੁੱਝ ਅਜਿਹਾ ਕਰ ਦਿੱਤਾ ਹੈ ਜਿਸ ਕਰਕੇ ਉਸ ਨੂੰ ਥਾਣੇ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇੱਕ ਵੀਡੀਓ ਦੱਸ ਰਿਹਾ ਹੈ। ਅਸਲ ‘ਚ ਇਹ ਵੀਡੀਓ ਸਪਨਾ ਦੇ ਫੈਨਜ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ।
ਹੋਰ ਪੜ੍ਹੋ: ਗਗਨ ਕੋਕਰੀ ਦੀ ਨਵੀਂ ਲੁੱਕ ਨੇ ਕੀਤਾ ਮੁਟਿਆਰਾਂ ਨੂੰ ਕਾਇਲ
ਵੀਡੀਓ ਦੇ ਅਨੁਸਾਰ, ਸਪਨਾ ਦੇ ਭਰਾ ਇੱਕ ਚਿੱਟੇ ਰੰਗ ਦੀ ਕਾਰ ਦੇ ਬੋਨਟ ‘ਤੇ ਚੜ੍ਹਿਆ ਹੋਇਆ ਤੇ ਉਸ ਨੇ ਅਪਣੇ ਹੱਥ ‘ਚ ਬੰਦੂਕ ਲੈ ਕੇ ਤਾਬੜ-ਤੋੜ ਫਾਇਰਿੰਗ ਕਰ ਰਿਹਾ ਸੀ। ਵੀਡੀਓ ‘ਚ ਕਰਨ ਜੋ ਕੇ ਸਪਨਾ ਦਾ ਭਰਾ ਹੈ ਇੱਕ ਤੋਂ ਬਾਅਦ ਇੱਕ ਕਈ ਬੰਦੂਕਾਂ ਬਦਲਦਾ ਹੈ। ਇਸ ਵੀਡੀਓ ‘ਚ ਕਰਨ ਦੇ ਨਾਲ ਕੁੱਝ ਹੋਰ ਲੋਕ ਵੀ ਮੌਜੂਦ ਹਨ। ਉਨ੍ਹਾਂ ਚੋ ਇੱਕ ਵਿਅਕਤੀ ਇਹ ਸਾਰੀ ਵੀਡੀਓ ਬਣਾ ਰਿਹਾ ਹੈ। ਫਾਇਰਿੰਗ ਤੋਂ ਪਹਿਲਾਂ ਕਰਨ ਪੁੱਛਦੇ ਵੀ ਹੈ ਕਿ ਵੀਡੀਓ ਆਨ ਹੈ। ਇਸਦੇ ਬਾਅਦ ਉਹ ਲਗਾਤਾਰ ਫਾਇਰਿੰਗ ਕਰਦੇ ਹੈ। ਉਸ ਨੂੰ ਅਜਿਹਾ ਕਰਦੇ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਕਰਨ ਨੇ ਸਪਨਾ ਚੌਧਰੀ ਦੇ ਸ਼ੋਅ ‘ਚ ਹਵਾਈ ਫਾਇਰ ਕੀਤਾ ਸੀ। ਖਬਰਾਂ ਦੇ ਅਨੁਸਾਰ ਸਪਨਾ ਇੱਥੇ ਪਰਫਾਰਮ ਕਰਨ ਪਹੁੰਚੀ ਸੀ, ਪਰ ਸਪਨਾ ਨੂੰ ਦੇਖਕੇ ਲੋਕ ਬੇਕਾਬੂ ਹੋ ਗਏ ਸੀ। ਜਿਨ੍ਹਾਂ ਨੂੰ ਸ਼ਾਂਤ ਕਰਨ ਲਈ ਸਪਨਾ ਦੇ ਭਰਾ ਕਰਨ ਨੇ ਫਾਇਰਿੰਗ ਕੀਤੀ।
ਇਸ ਤੋਂ ਬਾਅਦ ਕਰਨ ਨੂੰ ਥਾਣੇ ਵੀ ਜਾਣਾ ਪਿਆ ਸੀ। ਥਾਣੇ ਵਿੱਚ ਉਨ੍ਹਾਂ ਨੂੰ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ। ਪਰ ਇਸ ਵਾਰ ਫਿਰ ਤੋਂ ਦੁਬਾਰਾ ਫਾਇਰਿੰਗ ਕਰਦੇ ਹੋਏ ਦੇਖਕੇ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ। ਪਰ ਇਸ ਤਰ੍ਹਾਂ ਸ਼ਰੇਆਮ ਫਾਇਰਿੰਗ ਕਰਨਾ ਨਾਲ ਉਨ੍ਹਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।