ਸਪਨਾ ਚੌਧਰੀ ਦੇ ਮੱਥੇ 'ਚੋਂ ਕਿਉਂ ਨਿੱਕਲ ਰਿਹਾ ਹੈ ਖੂਨ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 03rd 2018 10:34 AM |  Updated: December 03rd 2018 10:34 AM

ਸਪਨਾ ਚੌਧਰੀ ਦੇ ਮੱਥੇ 'ਚੋਂ ਕਿਉਂ ਨਿੱਕਲ ਰਿਹਾ ਹੈ ਖੂਨ , ਦੇਖੋ ਵੀਡੀਓ

ਸਪਨਾ ਚੌਧਰੀ ਦੇ ਮੱਥੇ 'ਚੋਂ ਕਿਉਂ ਨਿੱਕਲ ਰਿਹਾ ਹੈ ਖੂਨ , ਦੇਖੋ ਵੀਡੀਓ : ਸਪਨਾ 'ਚ ਚੌਧਰੀ ਜਿੰਨ੍ਹਾਂ ਦੀ ਅਦਾ ਦੀ ਪੂਰੀ ਦੁਨੀਆ ਦੀਵਾਨੀ ਹੈ ਕੀ ਉਹਨਾਂ ਨੂੰ ਸੱਟ ਵੱਜ ਗਈ ਹੈ ? ਇਹ ਅਸੀਂ ਨਹੀਂ ਕਹਿ ਰਹੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਦੱਸ ਰਿਹਾ ਹੈ। ਅਸਲ 'ਚ ਇਹ ਵੀਡੀਓ ਸਪਨਾ ਦੇ ਕਿਸੇ ਫੈਨ ਪੇਜ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ 'ਚ ਲੱਗ ਰਿਹਾ ਹੈ ਕਿ ਸਪਨਾ ਚੌਧਰੀ ਦੇ ਮੱਥੇ 'ਤੇ ਸੱਟ ਵੱਜ ਗਈ ਹੈ। ਪਰ ਇਹ ਵੀਡੀਓ ਕੋਈ ਅਸਲ ਨਹੀਂ ਬਲਕਿ ਸ਼ੂਟਿੰਗ ਦੌਰਾਨ ਦਾ ਕੋਈ ਸ਼ਾਟ ਹੈ ਜਿਸ 'ਚ ਸਪਨਾ ਦੇ ਮੱਥੇ 'ਚੋਂ ਖੂਨ ਬਹਿ ਰਿਹਾ ਹੈ।

https://www.instagram.com/p/Bq3rIM3gech/

ਇਸ ਸੱਟ ਲੱਗਣ ਦੀ ਵੀਡੀਓ 'ਚ ਸਪਨਾ ਐਕਟਿੰਗ ਕਰ ਰਹੇ ਹਨ ਜਾਂ ਫਿਰ ਲੱਗਦਾ ਹੈ ਕਿਸੇ ਨਵੇਂ ਗਾਣੇ ਦਾ ਸ਼ੂਟ ਕਰ ਰਹੇ ਹਨ। ਪਰ ਉਹਨਾਂ ਦੀ ਐਕਟਿੰਗ ਅਤੇ ਪਿੱਛੇ ਚੱਲ ਰਹੇ ਗੀਤ ਤੋਂ ਤਾਂ ਇਹ ਪ੍ਰਤੀਤ ਹੋ ਰਿਹਾ ਹੈ ਜਿਵੇਂ ਸਪਨਾ ਦੇ ਸੱਚ ਮੁੱਚ ਹੀ ਸੱਟ ਵੱਜ ਗਈ ਹੋਵੇ। ਸਪਨਾ ਦੀ ਅਜਿਹੀ ਪਰਫਾਰਮੈਂਸ ਦੇਖ ਉਹਨਾਂ ਦੇ ਸਰੋਤਿਆਂ ਨੂੰ ਹੈਰਾਨਗੀ ਹੋ ਰਹੀ ਹੈ। ਆਪਣੇ ਠੁਮੱਕਿਆਂ ਦੇ ਚਲਦਿਆਂ ਸੁਰਖੀਆਂ ਬਟੋਰਨ ਵਾਲੀ ਅੱਜ ਇਸ ਵੀਡੀਓ ਦੇ ਕਰਕੇ ਚਰਚਾ 'ਚ ਛਾਏ ਹੋਏ ਹਨ।

ਹੋਰ ਪੜ੍ਹੋ : ਰਿੰਗ ’ਚ ਉੱਤਰੀ ਸਪਨਾ ਚੌਧਰੀ ਤੇ ਅਰਸ਼ੀ ਖਾਨ, ਡਾਂਸ ਦੇ ਦਿਖਾਏ ਜਲਵੇ, ਦੇਖੋ ਵੀਡਿਓ

viral video on internet

ਜੇਕਰ ਸਪਨਾ ਦੀ ਫਿਲਮ ਨੂੰ ਲੈ ਕੇ ਕਿਸੇ ਉਲਝਣ ਬਾਜ਼ੀ ਹੋ ਤਾਂ ਦੱਸ ਦਈਏ ਜਲਦ ਹੀ ਸਪਨਾ ਚੌਧਰੀ ਐਕਟਿੰਗ 'ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੇ ਹਨ। ਸਪਨਾ ਫਿਲਮ 'ਦੋਸਤੀ ਦੇ ਸਾਈਡ ਇਫੈਕਟ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹੁਣ ਤੱਕ ਤਾਂ ਸਪਨਾ ਮਿਊਜ਼ਿਕ ਵੀਡੀਓ ਦਾ ਸ਼ਿੰਗਾਰ ਬਣਦੇ ਨਜ਼ਰ ਆਈ ਹਨ ਪਰ ਹੁਣ ਐਕਟਿੰਗ 'ਚ ਵੀ ਕੁੱਝ ਤਾਂ ਕਮਾਲ ਕਰਨਗੇ ਹੀ। ਸ਼ਾਇਦ ਇਹ ਸੀਨ ਉਹਨਾਂ ਦੀ ਆਉਣ ਵਾਲੀ ਫਿਲਮ ਦਾ ਵੀ ਹੋ ਸਕਦਾ ਹੈ। ਚਲੋ ਵੀਡੀਓ ਜਿਥੋਂ ਦਾ ਮਰਜ਼ੀ ਹੋਵੇ ਪਰ ਸਪਨਾ ਦੀ ਐਕਟਿੰਗ ਦੀ ਜ਼ਬਰਦਸਤ ਝਲਕ ਵੇਖਣ ਨੂੰ ਮਿਲੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network